ਸ਼ਹੀਦ ਫ਼ੌਜੀ ਜੁਗਰਾਜ ਸਿੰਘ ਦਾ ਕੀਤਾ ਗਿਆ ਸਸਕਾਰ, ਭੈਣ ਨੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

Wednesday, Jun 16, 2021 - 06:19 PM (IST)

ਬਠਿੰਡਾ (ਮਨੀਸ਼): ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਜਿਸ ਦਾ ਅੱਜ ਪਿੰਡ ਸ਼ੇਖਪੁਰਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ,ਜਿੱਥੇ ਸੰਸਕਾਰ ਮੌਕੇ ਫੌਜ,ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀਆਂ ਤੋ ਇਲਾਵਾ ਰਾਜਨੀਤੀਕ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।ਉੱਥੇ ਹੀ ਸ਼ਹੀਦ ਨੂੰ ਅਗਨੀ ਸ਼ਹੀਦ ਦੇ ਪਿਤਾ ਅਤੇ ਭੈਣ ਵਲੋਂ ਦਿੱਤੀ ਗਈ।

ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)

PunjabKesari

ਦੱਸਣਯੋਗ ਹੈ ਕਿ ਮ੍ਰਿਤਕ ਸ਼ਹੀਦ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਭੈਣ ਦਾ ਲਾਡਲਾ ਵੀਰ ਸੀ, ਜੋ ਕਿ ਕਰੀਬ 7 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਮਾਹੌਲ ਗਮਗੀਨ ਹੋ ਗਿਆ,ਘਰ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰੱਖਿਆ ਗਿਆ,ਸ਼ਹੀਦ ਦੀ ਭੈਣ ਨੇ ਜਜ਼ਬਾਤੀ ਹੁੰਦਿਆਂ ਆਪਣੇ ਸ਼ਹੀਦ ਭਰਾ ਦੇ ਸਿਹਰਾ ਬੰਦੀ ਕੀਤੀ, ਜਿਸ ਤੋਂ ਬਾਅਦ ਫੌਜੀ ਟੁਕੜੀ ਨੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਫੌਜ ਦੀ ਗੱਡੀ ਵਿੱਚ ਸਰਕਾਰੀ ਸਨਮਾਨਾਂ ਨਾਲ ਸ਼ਮਸਾਨਘਾਟ ਵਿੱਚ ਲਿਆਂਦਾ ਜਿੱਥੇ ਫੌਜ ਵੱਲੋਂ ਸਲਾਮੀ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਰਧਾਂਜਲੀ ਭੇਟ ਕੀਤੀ।ਸ਼ਹੀਦ ਦੀ ਮ੍ਰਿਤਕ ਦੇਹ ਨੂੰ ਮ੍ਰਿਤਕ ਦੇ ਪਿਤਾ ਅਤੇ ਭੈਣ ਨੇ ਅਗਨੀ ਭੇਟ ਕੀਤੀ।ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦ ਜੁਗਰਾਜ ਸਿੰਘ ਬਹੁਤ ਬਹਾਦਰ ਸੀ ਤੇ ਆਖਰ ਤੱਕ ਉਹ ਮੌਤ ਨਾਲ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ।

ਇਹ ਵੀ ਪੜ੍ਹੋ: ਪੰਜਾਬ ’ਚ ਪੋਸਟਰ ਜੰਗ ਹੋਈ ਤੇਜ਼, ਹੁਣ ਪ੍ਰਤਾਪ ਬਾਜਵਾ ਦੇ ਹੱਕ ’ਚ ਵੀ ਲੱਗਣ ਲੱਗੇ ਹੋਰਡਿੰਗ

PunjabKesari

ਸ਼ਹੀਦ ਦੀ ਭੈਣ ਨੇ ਦੱਸਿਆਂ ਕਿ ਉਸ ਦਾ ਭਰਾ ਪਰਿਵਾਰ ਦੀ ਬਹੁਤ ਫ਼ਿਕਰ ਕਰਦਾ ਸੀ ਤੇ ਮੈਨੂੰ ਛੁੱਟੀ ਆਉਣ ਸਮੇਂ ਹੀ ਮਿਲਦਾ ਸੀ। ਮੇਰੇ ਤੋਂ ਨਵੇਂ ਬਣ ਰਹੇ ਘਰ ਦੀਆਂ ਵੀਡੀੳ ਮੰਗਵਾ ਮੰਗਵਾ ਕੇ ਦੇਖਦਾ ਰਹਿੰਦਾ। ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਸ਼ਹੀਦ ਨੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਮੇਰੇ ਨਾਲ ਦਿਨ-ਰਾਤ ਦਿਹਾੜੀ ਕਰਕੇ ਮਿਹਨਤ ਕੀਤੀ ਤੇ ਆਪਣੀ ਭੈਣ ਦੀ ਪੜ੍ਹਾਈ ਲਈ ਰਾਤਾਂ ਨੂੰ ਵੀ ਕੰਮ ਕਰਦਾ ਸੀ।

ਇਹ ਵੀ ਪੜ੍ਹੋ:   ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ

PunjabKesari

PunjabKesari


Shyna

Content Editor

Related News