ਲੁਧਿਆਣਾ 'ਚ ਬਿਜਲੀ ਦੀਆਂ ਤਾਰਾਂ 'ਚ ਧਮਾਕਾ, ਘਰਾਂ ਦੀਆਂ ਛੱਤਾਂ 'ਚ ਆਈਆਂ ਤਰੇੜਾਂ

Wednesday, Dec 28, 2022 - 04:38 PM (IST)

ਲੁਧਿਆਣਾ 'ਚ ਬਿਜਲੀ ਦੀਆਂ ਤਾਰਾਂ 'ਚ ਧਮਾਕਾ, ਘਰਾਂ ਦੀਆਂ ਛੱਤਾਂ 'ਚ ਆਈਆਂ ਤਰੇੜਾਂ

ਲੁਧਿਆਣਾ (ਵਿਜੇ) : ਲੁਧਿਆਣਾ ਦੇ ਤਾਜਪੁਰਾ ਰੋਡ ਸਥਿਤ ਭਾਮੀਆਂ ਖੁਰਦ 'ਚ ਪੈਂਦੇ ਵਰਦਾਨ ਐਨਕਲੇਵ 'ਚ ਬੁੱਧਵਾਰ ਨੂੰ 220 ਕੇ. ਵੀ. ਤਾਰਾਂ 'ਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਲੋਕਾਂ ਦੇ ਘਰਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰਾਂ ਦੀਆਂ ਛੱਤਾਂ ਨੂੰ ਤਰੇੜਾਂ ਆ ਗਈਆਂ। ਇਸ ਦੇ ਰੋਸ ਵਜੋਂ ਮੁੱਹਲਾ ਵਾਸੀਆਂ ਵੱਲੋਂ ਬਿਜਲੀ ਬੋਰਡ ਦੀ ਗੱਡੀ ਨੂੰ ਘੇਰ ਕੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੇ ਕਾਰਨ ਕਈ ਲੋਕਾਂ ਦੇ ਘਰਾਂ 'ਚ ਮੀਟਰ ਵੀ ਸੜ ਗਏ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਲਾਪਰਵਾਹੀ ਕਾਰਨ ਇਸ ਤਰ੍ਹਾਂ ਦੇ ਹਾਦਸੇ ਇਲਾਕੇ 'ਚ ਹੋ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ BJP ਵੱਲੋਂ ਜ਼ੋਨਲ, ਮੋਰਚਿਆਂ ਤੇ ਜ਼ਿਲ੍ਹਿਆਂ ਦੇ ਇੰਚਾਰਜ ਨਿਯੁਕਤ, ਜਾਣੋ ਕਿਹੜੇ-ਕਿਹੜੇ ਆਗੂ ਨੂੰ ਮਿਲੀ ਜ਼ਿੰਮੇਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News