ਫੈਕਟਰੀ ਅੰਦਰ ਚੱਲਦੀ ਭੱਠੀ ''ਚ ਵੱਡਾ ਧਮਾਕਾ, ਹਾਦਸੇ ਦਾ ਮੰਜ਼ਰ ਦੇਖ ਛਿੜ ਜਾਵੇਗੀ ਕੰਬਣੀ
Saturday, Aug 29, 2020 - 01:58 PM (IST)
ਮੰਡੀ ਗੋਬਿੰਦਗੜ੍ਹ (ਜਗਦੇਵ) : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਇਕ ਫੈਕਟਰੀ ਅੰਦਰ ਸ਼ਨੀਵਾਰ ਨੂੰ ਚੱਲਦੀ ਭੱਠੀ 'ਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਉੱਥੇ ਕੰਮ ਕਰਦੇ 10 ਦੇ ਕਰੀਬ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।
ਇਹ ਵੀ ਪੜ੍ਹੋ : ਮਾਪਿਆਂ ਦੀ ਮੌਤ ਦਾ ਗਮ ਬਰਦਾਸ਼ਤ ਨਾ ਕਰ ਸਕੇ ਭੈਣ-ਭਰਾ, ਦੋਹਾਂ ਨੇ ਨਹਿਰ 'ਚ ਮਾਰੀ ਛਾਲ
ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਇਕ ਮਜ਼ਦੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਅਚਾਨਕ ਚੱਲਦੀ ਭੱਠੀ 'ਚ ਧਮਾਕਾ ਹੋ ਗਿਆ, ਜਿਸ ਕਾਰਨ ਭੱਠੀ 'ਤੇ ਕੰਮ ਕਰਨ ਵਾਲੇ 10-12 ਮਜ਼ਦੂਰ ਝੁਲਸ ਗਏ।
ਉਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5-6 ਦੇ ਕਰੀਬ ਮਜ਼ਦੂਰਾਂ ਬਹੁਤ ਬੁਰੀ ਤਰ੍ਹਾਂ ਸੜੇ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਦਿੱਲੀ ਤੱਕ 'ਸਕਾਲਰਸ਼ਿਪ ਘਪਲੇ' ਦੀ ਗੂੰਜ, ਕੇਂਦਰ ਕਰਵਾਏਗਾ ਜਾਂਚ!
ਫਿਲਹਾਲ ਜ਼ਖਮੀਂ ਹੋਏ ਸਾਰੇ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਜ਼ਖਮੀਂ ਹੋਏ ਮਜ਼ਦੂਰਾਂ 'ਚੋਂ 6 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ 'ਕਲੀਨਿਕਲ ਅਸਟੈਬਲਿਸ਼ਮੈਂਟ' ਬਿੱਲ ਪਾਸ, ਜਾਣੋ ਕੀ ਹੈ ਖ਼ਾਸੀਅਤ