ਚੜ੍ਹਕੇ ਆਈਆਂ ਕਾਲੀਆਂ ਘਟਾਵਾਂ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ

04/16/2021 6:05:58 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਵੀਰਵਾਰ ਠੰਡੇ ਹੋਏ ਮੌਸਮ ਤੋਂ ਬਾਅਦ ਅੱਜ ਸਵੇਰ ਵੇਲੇ ਤੋਂ ਹੀ ਮੌਸਮ ਖੁਸ਼ਗਵਾਰ ਹੋ ਗਿਆ ਹੈ। ਅਸਮਾਨ ’ਤੇ ਬੱਦਲਾਂ ਦੇ ਘੇਰੇ ਛਾਏ ਹੋਏ ਹਨ, ਜਦੋਂਕਿ ਬਾਰਿਸ਼ ਆਉਣ ਦੇ ਪੂਰੇ ਅਨੁਮਾਨ ਜਤਾਏ ਜਾ ਰਹੇ ਹਨ। ਅੱਜ ਸ਼ਹਿਰ ਦਾ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂਕਿ ਠੰਡੀਆਂ ਹਵਾਵਾਂ ਵੀ ਵਗ ਰਹੀਆਂ ਹਨ। ਵਰਣਨਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਤੇਵਰ ਵਿਖਾ ਰਹੀ ਹੈ ਅਤੇ ਮੌਸਮ ਦੀ ਕਰਵਟ ਨੇ ਅੱਜ ਲੋਕਾਂ ਨੂੰ ਜਰ੍ਹਾ ਕੁ ਰਾਹਤ ਪ੍ਰਦਾਨ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਮੌਸਮ ਮਹਿਕਮੇ ਵੱਲੋਂ 16 ਤੋਂ 18 ਅਪ੍ਰੈਲ ਵਿਚਕਾਰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ, ਜਿਸਦੇ ਚੱਲਦਿਆਂ ਅੱਜ ਬੱਦਲਾਂ ਦੀ ਆਮਦ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਅਸਮਾਨ ’ਤੇ ਬੱਦਲਾਂ ਛਾਏ ਹੋਏ ਸਨ ਤੇ ਘੁੱਪ ਹਨ੍ਹੇਰਾ ਪੱਸਰ ਰਿਹਾ ਸੀ।

ਇਹ ਵੀ ਪੜ੍ਹੋ : ਨਗਰ ਪੰਚਾਇਤ ਰਈਆ `ਤੇ ਕਾਂਗਰਸ ਦਾ ਕਬਜ਼ਾ

PunjabKesari

ਵਾਢੀ ਕਰ ਰਹੇ ਕਿਸਾਨਾਂ ’ਚ ਬਣਿਆ ਡਰ
ਇਸ ਸਮੇਂ ਖੇਤਾਂ ’ਚ ਕਣਕ ਦੀ ਵਾਢੀ ਜ਼ੋਰਾਂ ਨਾਲ ਚੱਲ ਰਹੀ ਹੈ। ਖੇਤਾਂ ’ਚ ਕੰਬਾਇਨਾਂ ਜ਼ਰੀਏ ਕਣਕ ਵੱਢੀ ਜਾ ਰਹੀ ਹੈ, ਜਦੋਂਕਿ ਅਜਿਹੇ ਵਿਚ ਜੇਕਰ ਬਾਰਿਸ਼ ਦੀ ਆਮਦ ਹੁੰਦੀ ਹੈ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਟਾਈ ਦੌਰਾਨ ਬਾਰਿਸ਼ ਹੁੰਦੀ ਹੈ ਤਾਂ ਵਾਢੀ ਵੀ ਪ੍ਰਭਾਵਿਤ ਹੋਵੇਗੀ ਤੇ ਫ਼ਸਲ ਦਾ ਵੀ ਨੁਕਸਾਨ ਹੋਵੇਗਾ। ਦੱਸ ਦੇਈਏ ਕਿ ਮੌਸਮ ਮਹਿਕਮੇ ਨੇ ਬਾਰਿਸ਼ ਦੀ ਸੰਭਾਵਨਾ ਨਾਲ ਇਹ ਸਾਫ਼ ਕੀਤਾ ਸੀ ਕਿ ਕਿਸਾਨ 16 ਤੋਂ 18 ਅਪ੍ਰੈਲ ਤੱਕ ਵਾਢੀ ਤੋਂ ਪ੍ਰਹੇਜ਼ ਕਰਨ ਪਰ ਅੱਜ ਬੱਦਲਾਂ ਦੀ ਦਸਤਕ ਨੇ ਕਿਸਾਨਾਂ ਲਈ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

ਇਹ ਵੀ ਪੜ੍ਹੋ : ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ ਨਹੀਂ ਬਣ ਸਕਦਾ?

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News