ਹੁਸ਼ਿਆਰਪੁਰ ''ਚ ਵੀ ਹੋਵੇਗਾ ਬਲੈਕਆਊਟ, Mock Drill ਨੂੰ ਲੈ ਕੇ DC ਵੱਲੋਂ ਸਖ਼ਤ ਹਦਾਇਤਾਂ ਜਾਰੀ

Saturday, May 31, 2025 - 01:19 PM (IST)

ਹੁਸ਼ਿਆਰਪੁਰ ''ਚ ਵੀ ਹੋਵੇਗਾ ਬਲੈਕਆਊਟ, Mock Drill ਨੂੰ ਲੈ ਕੇ DC ਵੱਲੋਂ ਸਖ਼ਤ ਹਦਾਇਤਾਂ ਜਾਰੀ

ਹੁਸ਼ਿਆਰਪੁਰ/ਜਾਜਾ (ਘੁੰਮਣ, ਸ਼ਰਮਾ)- ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵੀ ਅੱਜ ਖ਼ਤਰੇ ਦੇ ਘੁੱਗੂ ਵੱਜਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਈ ਨੂੰ ਸ਼ਾਮ 8 ਵਜੇ ਤੋਂ 8:15 ਵਜੇ ਤੱਕ ਜ਼ਿਲ੍ਹੇ ਭਰ ਵਿਚ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾਵੇਗੀ।
ਇਸ ਸਬੰਧ ਵਿਚ ਸ਼ੁੱਕਰਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਮੌਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਸ਼ਾਮ 7:58 ਵਜੇ ਪੂਰੇ ਜ਼ਿਲ੍ਹੇ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਸ਼ਾਮ 8 ਵਜੇ ਤੋਂ ਲੈ ਕੇ 8:15 ਵਜੇ ਤੱਕ ਪੂਰਨ ਬਲੈਕਆਉਟ ਰਹੇਗਾ। ਇਸ ਦੌਰਾਨ ਪੂਰੇ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਦਿਨ ਵੇਲੇ ਦਸੂਹਾ ਵਿਚ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਤੋਂ ਮੋਹਾਲੀ ਸਥਿਤ ਪ੍ਰਾਪਰਟੀਆਂ ਬਾਰੇ ਹੋਈ ਜਾਂਚ, ਮੁੜ ਕੀਤਾ ਮੈਡੀਕਲ

PunjabKesari

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਹਿਜ਼ ਇਕ ਪੂਰਵ ਨਿਯੋਜਿਤ ਅਭਿਆਸ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ ਅਤੇ ਨਾ ਹੀ ਘਬਰਾਉਣ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਮੌਕ ਡਰਿੱਲ ਵਿਚ ਸਹਿਯੋਗ ਕਰਦੇ ਸ਼ਾਂਤੀਪੂਰਨ ਢੰਗ ਨਾਲ ਹਿੱਸਾ ਲੈਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਘਰਾਂ ਦੇ ਇਨਵਰਟਰ ਅਤੇ ਜਨਰੇਟਰ ਬੰਦ ਰੱਖਣ। ਜੇਕਰ ਕਿਸੇ ਜ਼ਰੂਰੀ ਕਾਰਨ ਕਰ ਕੇ ਇਨ੍ਹਾਂ ਨੂੰ ਚਾਲੂ ਰੱਖਣਾ ਪਵੇ ਤਾਂ ਯਕੀਨੀ ਬਣਾਉਣ ਕਿ ਲਾਈਟ ਦੀ ਰੋਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਇਸ ਦੌਰਾਨ ਸੋਲਰ ਲਾਈਟਾਂ, ਸੀ.ਸੀ.ਟੀ.ਵੀ ਦੀਆਂ ਲਾਈਟਾਂ ਅਤੇ ਕਮਰਸ਼ੀਅਲ ਸਾਈਨ ਬੋਰਡਾਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ।

ਇਹ ਵੀ ਪੜ੍ਹੋ: ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ ਹੁਕਮ

ਉਨ੍ਹਾਂ ਵਪਾਰ ਮੰਡਲ, ਦੁਕਾਨਦਾਰਾਂ, ਬੈਂਕਾਂ, ਏ. ਟੀ. ਐੱਮ. ਕੇਂਦਰਾਂ ਅਤੇ ਮੋਬਾਇਲ ਟਾਵਰ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਾਰੇ ਬਾਹਰੀ ਅਤੇ ਆਟੋਮੈਟਿਕ ਲਾਈਟਿੰਗ ਸਿਸਟਮ ਬੰਦ ਰੱਖਣ ਤਾਂ ਜੋ ਪੂਰਨ ਹਨੇਰਾ ਯਕੀਨੀ ਬਣਾਇਆ ਜਾ ਸਕੇ। ਸਿਵਲ ਡਿਫੈਂਸ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮਾਜਿਕ ਸੰਗਠਨ, ਸਵੈ-ਸੇਵੀ ਸੰਸਥਾਵਾਂ ਜਿਨ੍ਹਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ, ਨੂੰ ਇਸ ਵਾਰ ਵੀ ਮੋਹਰੀ ਹਿੱਸੇਦਾਰੀ ਦੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਕ ਡਰਿੱਲ ਦੌਰਾਨ ਸਾਰੇ ਸਬੰਧਤ ਵਿਭਾਗਾਂ ਨੂੰ ਮੁਸਤੈਦ ਰਹਿਣਾ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰਸਥਿਤੀ ਨਾਲ ਨਿਪਟਣ ਲਈ ਤਤਪਰ ਯਕੀਨੀ ਬਣਾਇਆ ਜਾ ਸਕੇ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਐੱਸ. ਡੀ. ਐੱਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਆਰ. ਟੀ. ਓ. ਸੰਜੀਵ ਕੁਮਾਰ, ਡੀ. ਐੱਸ. ਪੀ. ਮਨਪ੍ਰੀਤ ਸ਼ੀਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News