ਮੰਦਿਰ ’ਚੋਂ ਗੁਰਜ ਚੋਰੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਕੀਤਾ ਕਾਬੂ
Sunday, Jul 13, 2025 - 05:24 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਪੰਚਮੁਖੀ ਸ਼੍ਰੀ ਹਨੂੰਮਾਨ ਮੰਦਿਰ ਦਾਰਾਪੁਰ ਤੋਂ ਅੱਜ ਦੁਪਹਿਰ ਭਗਵਾਨ ਹਨੂੰਮਾਨ ਜੀ ਦੀ ਪਾਵਨ ਮੂਰਤੀ ਕੋਲੋਂ ਪਿੱਤਲ ਦਾ ਗੁਰਜ ਚੋਰੀ ਕਰਕੇ ਨਗਰ ਵਿਚ ਘੁੰਮ ਰਹੇ ਵਿਅਕਤੀ ਨੂੰ ਮੰਦਿਰ ਦੇ ਸੇਵਾਦਾਰਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ। ਮੰਦਿਰ ਦੇ ਸੇਵਾਦਾਰ ਪ੍ਰਿੰਸ ਜੌਲੀ ਨੇ ਦੱਸਿਆ ਕਿ ਅੱਜ ਸਵੇਰੇ ਇਸ ਵਿਅਕਤੀ ਵੱਲੋਂ ਮੰਦਿਰ ਵਿਚ ਦਾਖ਼ਲ ਹੋ ਕੇ ਗੁਰਜ ਚੋਰੀ ਕਰ ਲਿਆ ਗਿਆ ਸੀ ਅਤੇ ਉਹ ਇਸ ਨੂੰ ਲੈ ਕੇ ਨਗਰ ਵਿਚ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ ਅਜਿਹੀ ਹਾਲਤ ਵੇਖ...
ਉਨ੍ਹਾਂ ਨੂੰ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕਰ ਦਿੱਤਾ ਹੈ। ਕਾਬੂ ਇਸ ਆਏ ਵਿਅਕਤੀ ਦੀ ਮਾਨਸਿਕ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e