ਚੋਰਾਂ ਨੇ ਰਿਸੋਰਟ ਨੂੰ ਬਣਾਇਆ ਨਿਸ਼ਾਨਾ, ਏ. ਸੀ. ਤੇ ਹੋਰ ਸਾਮਾਨ ਕੀਤਾ ਚੋਰੀ
Saturday, Jul 12, 2025 - 05:08 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਚੋਰਾਂ ਨੇ ਪਾਠਕ ਹਸਪਤਾਲ ਨਜ਼ਦੀਕ ਮਿਆਣੀ ਰੋਡ 'ਤੇ ਕੁਝ ਹੀ ਦਿਨਾਂ ਬਾਅਦ ਖੁੱਲ੍ਹਣ ਵਾਲੇ ਵੇਲਵੇਟ ਰਿਸੋਰਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਏ. ਸੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਲਗਾਤਾਰ ਦੋ ਰਾਤਾਂ ਨੂੰ ਰਿਸੋਰਟ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਬੀਤੀ ਰਾਤ ਪ੍ਰਬੰਧਕਾਂ ਦੀ ਮੁਸਤੈਦੀ ਨਾਲ ਚੋਰ ਦੂਜੀ ਵਾਰ ਨਾਕਾਮ ਰਹੇ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮੇਨ ਚੌਂਕ ਵੱਲ ਆਉਣ ਵਾਲੇ ਦੇਣ ਧਿਆਨ! ਚੁੱਕਿਆ ਜਾ ਰਿਹੈ ਵੱਡਾ ਕਦਮ
ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਰਿਸੋਰਟ ਦੇ ਪ੍ਰਬੰਧਕ ਪੁਨੀਤ ਢੀਂਗਰਾ ਪੁੱਤਰ ਹੰਸ ਰਾਜ ਨਿਵਾਸੀ ਹੰਸ ਰਾਜ ਵਾਸੀ ਸਹੋਤਾ ਕਲੋਨੀ ਉੜਮੁੜ ਨੇ ਦੱਸਿਆ ਕਿ ਉਹ ਇਹ ਬਿਲਡਿੰਗ ਲੀਜ 'ਤੇ ਲੈ ਕੇ ਰਿਸੋਰਟ ਅਤੇ ਹੋਟਲ ਖੋਲ੍ਹਣ ਦੀ ਤਿਆਰੀ ਵਿਚ ਲੱਗਾ ਹੈ ਹੋਇਆ ਹੈ। 10 ਜੁਲਾਈ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਅੰਦਰ ਦਾਖ਼ਲ ਹੋ ਕੇ 3 ਏ. ਸੀ. 1 ਕੰਪ੍ਰੇਸਰ, ਡੀ. ਵੀ. ਆਰ, ਬਾਥਰੂਮਾਂ ਵਿੱਚੋ ਟੂਟੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਸੇ ਤਰ੍ਹਾਂ ਚੋਰਾਂ ਨੇ ਬੀਤੀ ਰਾਤ ਵੀ ਰਿਸੋਰਟ ਵਿਚ ਦਾਖ਼ਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦੌਰਾਨ ਬੀਤੇ ਦਿਨੀਂ ਹੋਈ ਚੋਰੀ ਤੋਂ ਬਾਅਦ ਉਹ ਮੁਸਤੈਦ ਸਨ ਅਤੇ ਉਨ੍ਹਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਉਹ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Punjab: ਕੋਠੀ 'ਚ ਕੰਮ ਕਰਦੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕਮਰੇ ਦੇ ਅੰਦਰਲਾ ਹਾਲ ਵੇਖ ਸਹਿਮੇ ਲੋਕ
ਇਸ ਦੌਰਾਨ ਜਦੋਂ ਉਹ ਦੇਰ ਰਾਤ ਚੋਰ ਦੀ ਭਾਲ ਕਰ ਰਹੇ ਸਨ ਤਾਂ ਇਕ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਰਿਸੋਰਟ ਨੇੜੇ ਝਾੜੀਆਂ ਵਿਚੋਂ ਨਿਕਲ ਕੇ ਫਰਾਰ ਹੋਣ ਲੱਗਾ। ਉਨ੍ਹਾਂ ਉਸ ਦਾ ਪਿੱਛਾ ਕੀਤਾ ਤਾਂ ਉਹ ਲੱਖੀ ਸਿਨੇਮਾ ਚੌਂਕ ਤੋਂ ਥੋੜ੍ਹੀ ਦੂਰ ਡਿੱਗਣ ਕਾਰਨ ਮੋਟਰਸਾਈਕਲ ਛੱਡ ਫਰਾਰ ਹੋ ਗਿਆ। ਉਨ੍ਹਾਂ ਬਰਾਮਦ ਕੀਤਾ ਮੋਟਰਸਾਈਕਲ ਪੁਲਸ ਹਵਾਲੇ ਕਰ ਦੇਣ ਦੇ ਨਾਲ ਨਾਲ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਚੋਰਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਪੁਲਸ ਸੀ. ਸੀ. ਟੀ. ਵੀ. ਰਿਕਾਰਡਿੰਗ ਵਿਚ ਰਿਕਾਰਡ ਹੋਏ ਚੋਰਾਂ ਦੀ ਪਛਾਣ ਕਰਨ ਅਤੇ ਭਾਲ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ: Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e