ਪ੍ਰੇਮ ਜਾਲ ’ਚ ਫਸਾ ਕੇ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਸਮੇਤ ਤਿੰਨ ਕਾਬੂ

Wednesday, Jun 14, 2023 - 06:40 PM (IST)

ਪ੍ਰੇਮ ਜਾਲ ’ਚ ਫਸਾ ਕੇ ਬਲੈਕਮੇਲ ਕਰਨ ਵਾਲੇ ਪਤੀ-ਪਤਨੀ ਸਮੇਤ ਤਿੰਨ ਕਾਬੂ

ਤਪਾ ਮੰਡੀ (ਸ਼ਾਮ,ਗਰਗ) : ਤਪਾ ਪੁਲਸ ਨੇ ਪ੍ਰੇਮ ਜਾਲ ’ਚ ਫਸਾ ਕੇ ਬਲੈਕ ਮੇਲਿੰਗ ਕਰਨ ਵਾਲੇ ਪਤੀ-ਪਤਨੀ ਸਮੇਤ ਤਿੰਨ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਚੌਂਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ’ਤੇ ਡੀ. ਐੱਸ. ਪੀ ਤਪਾ ਰਵਿੰਦਰ ਸਿੰਘ ਰੰਧਾਵਾ ਅਤੇ ਪੀ. ਪੀ. ਐੱਸ. ਅਧਿਕਾਰੀ ਥਾਣਾ ਮੁਖੀ ਤਪਾ ਕਰਨ ਸ਼ਰਮਾ ਦੀ ਅਗਵਾਈ ’ਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਮੁਹਿੰਮ ਦੌਰਾਨ ਪਾਲ ਸਿੰਘ ਪੁੱਤਰ ਓਮਪਾਲੀ ਵਾਸੀ ਆਨੰਦਪੁਰ ਬਸਤੀ ਤਪਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਅਮਨ ਕੌਰ ਨਾਮ ਦੀ ਇਕ ਜਨਾਨੀ ਨੇ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਮੈਨੂੰ ਅਪਣੇ ਘਰ ਬੁਲਾ ਲਿਆ ਜਦੋਂ ਉਹ ਉਸ ਦੇ ਘਰ ਗਿਆ ਤਾਂ ਔਰਤ ਨੇ ਉਸ ਤੋਂ 500 ਰੁਪਏ ਲੈ ਕੇ ਕਹਿਣ ਲੱਗੀ ਚਲਾ ਜਾ ਇਸ ਦੌਰਾਨ ਦੋਹਾਂ ’ਚ ਤੂੰ-ਤੂੰ,ਮੈਂ-ਮੈਂ ਹੁੰਦੀ ਦੇਖ ਅਮਨ ਕੌਰ ਨੇ ਅਪਣੀ ਭੈਣ ਮੀਨਾ ਅਤੇ ਪਤੀ ਰਣਧੀਰ ਸਿੰਘ ਨੂੰ ਬੁਲਾ ਲਿਆ ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਮਾਰ ਦੇਣ ਦੀ ਨੀਅਤ ਨਾਲ ਆਉਂਦੇ ਸਾਰ ਹੀ ਪਾਲ ਸਿੰਘ ਦੇ ਸਿਰ ’ਚ ਘੌਟਨਾ ਅਤੇ ਇੱਟਾਂ ਮਾਰਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ।

ਇਸ ਦੌਰਾਨ ਉਨ੍ਹਾਂ ਉਸ ਤੋਂ ਸੱਤ ਹਜ਼ਾਰ ਰੁਪਏ ਕੱਢ ਲਏ ਅਤੇ 50 ਹਜ਼ਾਰ ਰੁਪਏ ਦੀ ਹੋਰ ਮੰਗ ਕਰਨ ਲੱਗ ਪਏ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਪਤੀ-ਪਤਨੀ ਸਮੇਤ 3 ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਘਟਨਾ ਸਮੇਂ ਇਸਤੇਮਾਲ ਕੀਤਾ ਘੋਟਨਾ ਅਤੇ 2 ਹਜ਼ਾਰ ਰੁਪਏ ਬਰਾਮਦ ਕਰਕੇ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਹੌਲਦਾਰ ਜਸਵੀਰ ਕੌਰ ਅਤੇ ਅਮਨਿੰਦਰ ਸਿੰਘ ਆਦਿ ਪੁਲਸ ਕਰਮਚਾਰੀ ਹਾਜ਼ਰ ਸਨ। 


author

Gurminder Singh

Content Editor

Related News