ਡੇਰੇ ਦਾ ਕਾਲਾ ਸੱਚ! ਲੋਕਾਂ ਨੂੰ ਜ਼ਮੀਨ ਵੇਚਣ ਲਈ ਇਸ ਤਰ੍ਹਾਂ ਕੀਤਾ ਜਾਂਦਾ ਸੀ ਮਜ਼ਬੂਰ

Saturday, Sep 09, 2017 - 04:05 PM (IST)

ਡੇਰੇ ਦਾ ਕਾਲਾ ਸੱਚ! ਲੋਕਾਂ ਨੂੰ ਜ਼ਮੀਨ ਵੇਚਣ ਲਈ ਇਸ ਤਰ੍ਹਾਂ ਕੀਤਾ ਜਾਂਦਾ ਸੀ ਮਜ਼ਬੂਰ

ਸਿਰਸਾ — ਰਾਮ ਰਹੀਮ ਨੂੰ ਜੇਲ ਹੋਣ ਅਤੇ ਡੇਰੇ ਸਰਚ ਅਭਿਆਨ ਤੋਂ ਬਾਅਦ ਡੇਰੇ ਦੇ ਕਈ ਰਾਜ਼ ਖੁੱਲ ਰਹੇ ਹਨ। ਇਨ੍ਹਾਂ 'ਚ ਇਕ ਰਾਜ਼ ਇਹ ਵੀ ਹੈ ਕਿ ਰਾਮ ਰਹੀਮ ਦੇ ਕੋਲ ਇੰਨੀ ਜ਼ਮੀਨ ਕਿਥੋਂ ਅਤੇ ਕਿਵੇਂ ਆਈ। ਸਾਰੇ ਜ਼ਮੀਨ ਦੇ ਮਾਲਕ ਆਪਣੀ ਜ਼ਮੀਨ ਵੇਚਣ ਲਈ ਕਿਸ ਤਰ੍ਹਾਂ ਤਿਆਰ ਹੋਏ, ਇਹ ਵੀ ਇਕ ਵੱਡਾ ਰਾਜ਼ ਹੈ। ਰਾਮ ਰਹੀਮ ਨੇ ਡੇਰੇ ਦੇ ਨਾਲ ਲਗਦੇ ਪਿੰਡ ਬੇਗੂ ਅਤੇ ਨੇਜਿਯਾ 'ਚ ਕਰੀਬ 756 ਏਕੜ ਜ਼ਮੀਨ ਖਰੀਦ ਲਈ। ਸਸਤੇ ਮੁੱਲ 'ਤੇ ਖਰੀਦੀ ਜ਼ਮੀਨ ਦੀ ਕੀਮਤ ਹੁਣ 1435 ਕਰੋੜ ਰੁਪਏ ਹੈ। ਰਾਜ਼ ਦੀ ਗੱਲ ਇਹ ਹੈ ਕਿ ਜ਼ਮੀਨ ਮਾਲਕਾਂ ਨੂੰ ਇਹ ਜ਼ਮੀਨ ਸਸਤੇ ਮੁੱਲ 'ਤੇ ਵੇਚਣ ਲਈ ਮਜਬੂਰ ਕੀਤਾ ਗਿਆ। ਮਜਬੂਰ ਕਰਨ 'ਚ ਵੀ ਕਈ ਰਾਜ਼ ਆਉਂਦੇ ਹਨ , ਇਸ ਲਈ ਉਨ੍ਹਾਂ ਦੀਆਂ ਪਤਨੀਆਂ ਨਾਲ ਵੀ ਹੈਵਾਨੀਅਤ ਦੀ ਖੇਡ ਖੇਡੀ ਜਾਂਦੀ ਸੀ ਅਤੇ ਹੋਰ ਵੀ ਬਹੁਤ ਕੁਝ...। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਡੇਰੇ ਦੇ ਕਰੀਬ 60 ਤੋਂ ਵਧ ਸਾਧੂਆਂ ਦੇ ਨਾਂ 'ਤੇ ਜ਼ਮੀਨ ਖਰੀਦੀ ਗਈ। ਇਸ ਤੋਂ ਬਾਅਦ ਜਦੋਂ ਰਾਮ ਰਹੀਮ ਨੂੰ ਜ਼ਮੀਨ ਦੇ ਖਿਸਕਣ ਦਾ ਡਰ ਸਤਾਉਣ ਲੱਗਾ ਤਾਂ ਡੇਰੇ ਦੇ ਤਿੰਨ ਖਾਸ ਲੋਕਾਂ ਨੂੰ ਪਾਵਰ ਆਫ ਅਟਰਨੀ ਦੇ ਕੇ ਸਾਧੂਆਂ ਦੇ ਨਾਂ 'ਤੇ ਖਰੀਦੀ ਗਈ ਕਰੀਬ 612 ਏਕੜ ਜ਼ਮੀਨ ਨੂੰ ਇਕ ਸਾਲ ਦੇ ਅੰਦਰ ਹੀ ਡੇਰੇ ਦੇ ਨਾਂ ਦਾਨ ਕਰਵਾ ਲਿਆ। ਇਸ ਸਮੇਂ ਸਿਰਸਾ 'ਚ ਡੇਰੇ ਦੇ ਨਾਂ 'ਤੇ ਕਰੀਬ 953 ਏਕੜ ਜ਼ਮੀਨ ਹੈ।
ਮਾਲ ਵਿਭਾਗ ਨੇ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਜ਼ਮੀਨ ਦਾ ਮੁੱਲ 1435 ਕਰੋੜ ਰੁਪਏ ਤੈਅ ਕੀਤਾ ਹੈ। ਇਕੱਲੇ ਸਿਰਸਾ ਤਹਿਸੀਲ 'ਚ ਹੀ ਡੇਰੇ ਦੇ ਕੋਲ 766 ਏਕੜ ਜ਼ਮੀਨ ਹੈ ਜਿਸਦੀ ਕੀਮਤ 1359 ਕਰੋੜ ਰੁਪਏ ਹੈ। ਇਹ ਜ਼ਮੀਨ ਬੇਗੂ ਅਤੇ ਨੇਜਿਯਾ ਦੇ ਇਲਾਕੇ ਦੀ ਹੈ ਅਤੇ ਇਹ ਪੂਰਾ ਇਲਾਕਾ ਵਿਕਸਿਤ ਇਲਾਕਾ ਹੈ। ਮਤਲਬ ਇਸ ਇਲਾਕੇ ਦੀ ਇਕ ਏਕੜ ਜ਼ਮੀਨ ਦੀ ਕੀਮਤ ਪੌਣੇ 2 ਕਰੋੜ ਰੁਪਏ ਤੋਂ ਵਧ ਹੈ। ਡੇਰੇ ਲਈ ਜ਼ਮੀਨ ਇਕੱਠੀ ਕਰਨ ਦੀ ਇਹ ਪੂਰੀ ਖੇਡ 1996 ਤੋਂ 2000 ਤੱਕ ਖੇਡੀ ਗਈ। ਦਰਅਸਲ ਡੇਰਾ ਮੁਖੀ ਰਾਮ ਰਹੀਮ ਨੇ 23 ਸਤੰਬਰ 1990 ਨੂੰ ਗੱਦੀ ਸੰਭਾਲਣ ਤੋਂ ਬਾਅਦ ਡੇਰੇ ਨੂੰ ਰੂਹਾਨੀਅਤ ਦੇ ਨਾਲ ਵਪਾਰ 'ਚ ਵੀ ਧਕੇਲ ਦਿੱਤਾ। ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁੱਖ ਦਫਤਰ ਨੂੰ ਸ਼ਿਫਟ ਕੀਤਾ। ਪਹਿਲਾਂ ਹੈਡਕੁਆਟਰ ਬੇਗੂ ਪਿੰਡ ਦੇ ਕੋਲ ਸੀ, ਜੋ ਡੇਰਾ ਮੁਖੀ 1993 'ਚ ਪਿੰਡ ਨੇਜਿਯਾ ਦੇ ਕੋਲ ਲੈ ਗਿਆ। ਵਾਪਰ ਵੱਧਣ ਲੱਗਾ ਤਾਂ ਜ਼ਮੀਨ ਇਕੱਠੀ ਕਰਨ ਲੱਗਾ। ਆਸ-ਪਾਸ ਦੇ ਜ਼ਮੀਂਦਾਰ ਜ਼ਮੀਨ ਵੇਚਣ ਲਈ ਮਜ਼ਬੂਰ ਹੋਣ ਲੱਗੇ। ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਦੱਸਦੇ ਹਨ ਕਿ 'ਜਦੋਂ ਸਤਸੰਗ ਅਤੇ ਭੰਡਾਰਾ ਹੁੰਦਾ ਸੀ ਤਾਂ ਹਜ਼ਾਰਾਂ ਲੋਕ ਇਕੱਠਾ ਹੁੰਦੇ ਸਨ'
ਡੇਰੇ ਦੇ ਸਮਰਥਕ ਭੰਡਾਰੇ ਦੇ ਨਾਂ 'ਤੇ ਜ਼ਮੀਂਦਾਰਾਂ ਦੀ ਫਸਲ ਖਰਾਬ ਕਰ ਦਿੰਦੇ ਸਨ, ਉਨ੍ਹਾਂ ਦੇ ਖੇਤਾਂ 'ਚ ਹੀ ਟਾਇਲਟ ਕਰਦੇ ਸਨ। ਇਸ ਦੇ ਪਰਿਵਾਰ 'ਤੇ ਵੀ ਅੱਤਿਆਚਾਰ ਕਰਦੇ ਸਨ। ਇਸ ਤਰ੍ਹਾਂ ਦੀ ਸਥਿਤੀ ਬਣਾ ਦਿੱਤੀ ਜਾਂਦੀ ਸੀ ਕਿ ਜ਼ਮੀਂਦਾਰ ਆਪਣੀ ਜ਼ਮੀਨ ਵੇਚਣ ਲਈ ਮਜ਼ਬੂਰ ਹੋ ਜਾਂਦਾ ਸੀ, ਉਹ ਵੀ ਸਸਤੇ ਰੇਟ 'ਤੇ। ਇਹ ਹੀ ਕਾਰਣ ਰਿਹਾ ਕਿ ਡੇਰੇ ਨੇ ਇਕੱਲੇ ਬੇਗੂ ਪਿੰਡ 'ਚ ਹੀ 612 ਏਕੜ ਜ਼ਮੀਨ ਖਰੀਦ ਲਈ। ਨੇਜਿਯਾ 'ਚ ਇਸੇ ਤਰ੍ਹਾਂ ਹੀ ਕਰੀਬ 144 ਏਕੜ ਜ਼ਮੀਨ ਖਰੀਦੀ। ਇਸ ਤਰ੍ਹਾਂ ਕੁੱਲ 953 ਏਕੜ ਜ਼ਮੀਨ ਹੋ ਗਈ।


Related News