ਪਾਦਰੀ ਕਤਲ ਮਾਮਲਾ: ਖਹਿਰਾ ਦੇ ਘਰ ਦੇ ਬਾਹਰ ਭਾਜਪਾ ਮੈਂਬਰ ਕਰਨਗੇ ਪ੍ਰਦਰਸ਼ਨ

Sunday, Jul 23, 2017 - 04:41 PM (IST)

ਪਾਦਰੀ ਕਤਲ ਮਾਮਲਾ: ਖਹਿਰਾ ਦੇ ਘਰ ਦੇ ਬਾਹਰ ਭਾਜਪਾ ਮੈਂਬਰ ਕਰਨਗੇ ਪ੍ਰਦਰਸ਼ਨ

ਲੁਧਿਆਣਾ— ਸ਼ਹਿਰ ਵਿਚ ਪਾਦਰੀ ਸੁਲਤਾਨ ਮਸੀਹ ਦੇ ਹੋਏ ਕਤਲ ਦਾ ਮਾਮਲਾ ਸਿਆਸੀ ਰੰਗ ਲੈਂਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਜਿੱਥੇ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਆਪਣੇ ਬਿਆਨ ਦਿੱਤੇ, ਉੱਥੇ ਆਪ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਥਿਤ ਤੌਰ 'ਤੇ ਇਸ ਪਿੱਛੇ 'ਭਗਵਾ' ਤਾਕਤਾਂ (ਆਰ. ਐੱਸ. ਐੱਸ.) ਦਾ ਹੱਥ ਹੋਣ ਦੀ ਗੱਲ ਕਹੀ ਹੈ ਜਿਸ ਦੇ ਵਿਰੋਧ ਵਿਚ ਅੱਜ ਸ਼ਾਮ ਨੂੰ ਪੰਜ ਵਜੇ ਭਾਜਪਾ ਮੈਂਬਰ ਖਹਿਰਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਗੇ। ਖਹਿਰਾ ਦੇ ਇਸ ਬਿਆਨ 'ਤੇ ਭਾਜਪਾ ਦੇ ਮੈਂਬਰ ਉਨ੍ਹਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਆਪਣੀ ਇਸ ਗੱਲ ਨੂੰ ਸਾਬਤ ਕਰਨ ਲਈ ਸਬੂਤ ਪੇਸ਼ ਕਰਨ।


Related News