ਪੰਜਾਬ ਭਾਜਪਾ ਦਾ ਇਲੈਕਸ਼ਨ ਵਾਰ ਰੂਮ ਅੰਮ੍ਰਿਤਸਰ ਸ਼ਿਫਟ

Monday, Apr 15, 2019 - 11:53 PM (IST)

ਪੰਜਾਬ ਭਾਜਪਾ ਦਾ ਇਲੈਕਸ਼ਨ ਵਾਰ ਰੂਮ ਅੰਮ੍ਰਿਤਸਰ ਸ਼ਿਫਟ

ਚੰਡੀਗੜ੍ਹ, (ਸ਼ਰਮਾ)- ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਲੋਕਸਭਾ ਚੋਣ ਲਈ ਆਪਣੇ ਇਲੈਕਸ਼ਨ ਹੈਡ ਆਫਿਸ ਭਾਵ ਵਾਰ ਰੂਮ ਨੂੰ ਅੰਮ੍ਰਿਤਸਰ ਸ਼ਿਫਟ ਕਰ ਲਿਆ ਹੈ। ਚੰਡੀਗੜ੍ਹ ਦੇ ਰਾਜ ਪੱਧਰ ਦਫ਼ਤਰ 'ਚ ਗਤੀਵਿਧੀਆਂ ਲਗਭਗ ਸਿਫਰ ਹੋ ਗਈਆਂ ਹਨ। ਇਸ ਦਫ਼ਤਰ 'ਚ ਚੋਣ ਪ੍ਰਚਾਰ ਲਈ ਬਣਾਈ ਗਈ ਸੋਸ਼ਲ ਮੀਡੀਆ ਟੀਮ ਦੇ ਸਾਰੇ ਮੈਂਬਰ ਆਪਣਾ ਕੰਮ ਛੱਡ ਚੁੱਕੇ ਹਨ। ਜਾਣਕਾਰੀ ਅਨੁਸਾਰ ਪਾਰਟੀ ਦੀ ਰਾਜ ਇਕਾਈ ਹੁਣ ਸਾਰਾ ਚੋਣ ਪ੍ਰਚਾਰ ਦਾ ਕੰਮ ਅੰਮ੍ਰਿਤਸਰ 'ਚ ਸਥਾਪਤ ਦਫ਼ਤਰ ਤੋਂ ਸੰਚਾਲਿਤ ਕਰੇਗੀ। ਇਹ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਨੇ ਚੋਣਾਂ ਦੇ ਮੱਦੇਨਜ਼ਰ ਆਪਣਾ ਮੁੱਖ ਦਫ਼ਤਰ ਅੰਮ੍ਰਿਤਸਰ 'ਚ ਸਥਾਪਿਤ ਕੀਤਾ ਹੋਵੇ। ਇਸ ਤੋਂ ਪਹਿਲਾਂ ਹਮੇਸ਼ਾ ਇਹ ਦਫ਼ਤਰ ਜਲੰਧਰ 'ਚ ਸਥਾਪਤ ਕੀਤਾ ਜਾਂਦਾ ਰਿਹਾ ਹੈ। ਪ੍ਰਦੇਸ਼ ਪਾਰਟੀ ਪ੍ਰਧਾਨ ਸ਼ਵੇਤ ਮਲਿਕ ਵੀ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਵਲੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਹੀ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਅੰਮ੍ਰਿਤਸਰ ਤੋਂ ਹੀ ਸੰਚਾਲਿਤ ਹੁੰਦੀਆਂ ਰਹੀਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਦੇਸ਼ ਪਾਰਟੀ ਅਗਵਾਈ ਦੀ ਸਹੂਲੀਅਤ ਨੂੰ ਦੇਖਦਿਆਂ ਹੀ ਪਹਿਲੀ ਵਾਰ ਪਾਰਟੀ ਦਾ ਚੋਣ ਮੁੱਖ ਦਫ਼ਤਰ ਅੰਮ੍ਰਿਤਸਰ 'ਚ ਸਥਾਪਿਤ ਕੀਤਾ ਗਿਆ ਹੈ।


author

KamalJeet Singh

Content Editor

Related News