ਭਾਜਪਾ ਨੂੰ ਪੰਜਾਬ 'ਚ ਝਟਕੇ 'ਤੇ ਝਟਕਾ, ਲੱਗੀ ਅਸਤੀਫ਼ਿਆਂ ਦੀ ਝੜੀ

10/13/2020 6:37:26 PM

ਜਗਰਾਓਂ (ਰਾਜ ਬੱਬਰ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਲਈ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਚੱਲਦੇ ਹੁਣ ਭਾਜਪਾ ਦੇ ਆਪਣੇ ਹੀ ਵਰਕਰ ਇਸ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਦੀ ਉਦਹਾਰਣ ਜਗਰਾਓਂ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਗਰਾਓਂ ਭਾਜਪਾ ਵਿਚ ਦੋ ਨਗਰ ਕੌਂਸਲਰਾਂ ਸਣੇ 20 ਭਾਜਪਾ ਵਰਕਰਾਂ ਨੇ ਪਾਰਟੀ 'ਚੋਂ ਅਸਤੀਫ਼ਾ ਦੇ ਦਿੱਤਾ। 

ਇਹ ਵੀ ਪੜ੍ਹੋ :  ਵਿਧਾਨ ਸਭਾ ਚੋਣਾਂ ਤੋਂ 17 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਲੈ ਕੇ ਬਦਲੇ ਕੈਪਟਨ ਦੇ ਤੇਵਰ

ਇਸ ਮੌਕੇ ਜਗਰਾਓਂ ਦਾਣਾ ਮੰਡੀ ਵਿਚ ਇਕੱਠੇ ਹੋਏ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਕਿਸਾਨ ਮਾਰੂ ਅਤੇ ਲੋਕ ਮਾਰੂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਖੁੱਲ੍ਹੇ ਤੌਰ 'ਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਅਤੇ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ, ਇਸ ਦੇ ਚੱਲਦੇ ਉਹ ਭਾਜਪਾ ਦਾ ਸਾਥ ਛੱਡ ਰਹੇ ਹਨ। 

PunjabKesari

ਇਹ ਵੀ ਪੜ੍ਹੋ :  ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖ਼ਬਰ, ਖਜ਼ਾਨਾ ਮੰਤਰੀ ਦਾ ਐਲਾਨ, ਜਲਦ ਸ਼ੁਰੂ ਹੋਣ ਜਾ ਰਹੀ ਭਰਤੀ

ਇਸ ਦੇ ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਿਆਂਦੇ ਸਨ ਅਸੀਂ ਉਦੋਂ ਹੀ ਸੋਚ ਲਿਆ ਸੀ ਕਿ ਇਹ ਕਿਸਾਨ ਵਿਰੋਧੀ ਹਨ। ਆਗੂਆਂ ਨੇ ਸਾਫ਼ ਕੀਤਾ ਕਿ ਕਿਸੇ ਹੋਰ ਪਾਰਟੀ ਵਿਚ ਜਾਣ ਦਾ ਫਿਲਹਾਲ ਅਜੇ ਤਕ ਉਨ੍ਹਾਂ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।

ਇਹ ਵੀ ਪੜ੍ਹੋ :  ਪੱਟੀ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ


Gurminder Singh

Content Editor Gurminder Singh