ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਮੰਗ ਨੂੰ ਲੈ ਕੇ ਭਾਜਪਾਈਆਂ ਵਲੋਂ ਰੋਸ ਪ੍ਰਦਰਸ਼ਨ

Sunday, May 30, 2021 - 07:53 PM (IST)

ਲੁਧਿਆਣਾ(ਗੁਪਤਾ)- ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੇ ਜਾਣ ਦੇ ਚੋਣਾਵੀਂ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਭਾਜਪਾ ਵਲੋਂ ਪ੍ਰਦੇਸ਼ ਭਰ ਵਿਚ ਕਾਂਗਰਸ ਸਰਕਾਰ ਨੂੰ ਅੱਡੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਘਰੇਲੂ ਉਪਭੋਗਤਾਵਾਂ ਦੇ ਲਈ ਕੀਤੀ ਗਈ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ ਦੀ ਘੋਸ਼ਣਾ ਨੂੰ ਵੀ ਭਾਜਪਾ ਦੇ ਚੁਣਾਵੀਂ ਸਟੰਟ ਕਰਾਰ ਦਿੱਤਾ ਹੈ। ਉਪਰੋਕਤ ਮੁੱਦੇ ਨੂੰ ਲੈ ਕੇ ਭਾਜਪਾਈਆਂ ਨੇ ਅੱਜ ਲੁਧਿਆਣਾ ਵਿਚ ਕਾਂਗਰਸ ਸਰਕਾਰ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੋਰੋਨਾ ਨੂੰ ਲੈ ਕੇ ਸਰਗਰਮ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਪੰਜਾਬ ਭਾਜਪਾ ਦੀ ਕਾਰਜਕਰਨੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮੀਸ਼ਨ ਵਲੋਂ 50 ਪੈਸੇ ਤੋਂ ਲੈ ਕੇ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ ਦੀ ਘੋਸ਼ਣਾ ਨੂੰ ਕੈਪਟਨ ਸਰਕਾਰ ਦਾ ਚੁਣਾਵੀਂ ਸਟੰਟ ਦੱਸਦੇ ਹੋਏ ਕਿਹਾ ਕਿ ਕੁਝ ਚੁਨਿੰਦਾ ਘਰੇਲੂ ਉਪਭੋਗਤਾਵਾਂ ਨੂੰ ਹੀ ਘੱਟ ਰੇਟ ’ਤੇ ਬਿਜਲੀ ਦੇਣ ਦਾ ਫੈਸਲਾ 'ਊਠ ਦੇ ਮੂੰਹ ਵਿਚ ਜ਼ੀਰਾ' ਹੈ। ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਦਾਅਵਾ ਕਰ ਰਾਜ 'ਚ ਸੱਤਾ 'ਚ ਆਈ ਕਾਂਗਰਸ ਦੇ ਰਣਨੀਤੀਕਾਰਾਂ ਨੇ ਆਪਣੇ ਚਾਰ ਸਾਲ ਦੇ ਸਾਸ਼ਨ ਵਿਚ ਅਨੇਕ ਵਾਰ ਬਿਜਲੀ ਦੇ ਰੇਟ ਵਧਾ ਕੇ ਉਦਯੋਗਾਂ ਦੇ ਨਾਲ ਨਾਲ ਘਰੇਲੂ ਜਨਤਾ ਦੀ ਕਮਰ ਵੀ ਤੋੜ ਦਿੱਤੀ। ਹੁਣ ਚੋਣਾਵੀਂ ਮੈਦਾਨ ਵਿਚ ਜਨਤਾ ਦੇ ਕੋਪਭਾਜਨ ਤੋਂ ਬਚਣ ਦੇ ਲਈ ਕੁਝ ਚੁਨਿੰਦਾ ਉਪਭੋਗਤਾਵਾਂ ਨੂੰ ਸਸਤੀ ਬਿਜਲੀ ਦੇਣ ਦਾ ਡਰਾਮਾ ਕੈਪਟਨ ਸਰਕਾਰ ਨੇ ਕੀਤਾ ਹੈ। ਚੋਣ ਤੋਂ ਪਹਿਲਾ ਕਾਂਗਰਸ ਦੇ ਘੋਸ਼ਣਾ ਪੱਤਰ ਵਿਚ ਰਾਜ ਦੇ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਕੀਤੇ ਵਾਅਦੇ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਉਂਦੇ ਹੋਏ ਐਡਵੋਕੇਟ ਸਿੱਧੂ ਨੇ ਕਿਹਾ ਕਿ ਸਰਕਾਰ ਸ਼ਵੇਤ ਪੱਤਰ ਜਾਰੀ ਕਰਕੇ ਦੱਸੇ ਕਿ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਕਦ ਮਿਲੇਗੀ। ਪ੍ਰਦਰਸ਼ਨ ਵਿਚ ਸੰਜੀਵ ਸ਼ੇਰੂ ਸਖਦੇਵਾ, ਅਸ਼ੀਸ਼ ਗੁਪਤਾ, ਸੁਮਿਤ ਟੰਡਨ ਸਮੇਤ ਕਈ ਹੋਰ ਵਰਕਰਾਂ ਨੇ ਭਾਗ ਲਿਆ।


Bharat Thapa

Content Editor

Related News