ਭਾਜਪਾ ਨੇ ਸਾੜਿਆ ਕਾਂਗਰਸ ਦਾ ਪੁਤਲਾ
Thursday, Nov 09, 2017 - 01:00 PM (IST)
ਹੁਸ਼ਿਆਰਪੁਰ (ਘੁੰਮਣ)— ਕਾਲੇ ਧਨ ਖਿਲਾਫ ਭਾਰਤੀ ਜਨਤਾ ਪਾਰਟੀ ਜ਼ਿਲਾ ਹੁਸ਼ਿਆਰਪੁਰ ਦੀ ਵਿਸ਼ਾਲ ਇਕੱਤਰਤਾ ਸਥਾਨਕ ਸ਼ਾਸਤਰੀ ਮਾਰਕੀਟ 'ਚ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਡਾ. ਰਮਨ ਘਈ ਨੇ ਕੀਤੀ। ਆਗੂਆਂ ਨੇ ਨੋਟਬੰਦੀ ਨਾਲ ਹੋਏ ਲਾਭ ਅਤੇ ਵਿਕਾਸ ਸਬੰਧੀ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ 'ਤੇ ਕੋਈ ਅਸਰ ਨਹੀਂ ਹੋਇਆ। ਨੋਟਬੰਦੀ ਦਾ ਫਰਕ ਸਿਰਫ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾ ਕੇ ਇਕੱਠਾ ਕਰਨ ਵਾਲਿਆਂ ਨੂੰ ਪਿਆ, ਉਨ੍ਹਾਂ ਦਾ ਨੋਟਬੰਦੀ ਨਾਲ ਲੱਕ ਟੁੱਟ ਗਿਆ, ਜਦਕਿ ਆਮ ਲੋਕਾਂ ਦਾ ਨੋਟਬੰਦੀ ਨਾਲ ਭਲਾ ਹੋਇਆ ਹੈ। ਨੋਟਬੰਦੀ ਨੇ ਦੇਸ਼ ਵਿਚ ਅੱਤਵਾਦ ਤੇ ਨਕਸਲਾਈਟ ਵਰਗੀਆਂ ਦੇਸ਼ ਵਿਰੋਧੀ ਸਰਗਰਮੀਆਂ ਕਰਨ ਵਾਲਿਆਂ ਨੂੰ ਵੀ ਨਕੇਲ ਪਾਈ ਹੈ। ਅੱਜ ਕੁਝ ਦੇਸ਼ ਵਿਰੋਧੀ ਤਾਕਤਾਂ ਆਪਣੇ ਨਿੱਜੀ ਸਵਾਰਥਾਂ ਲਈ ਨੋਟਬੰਦੀ ਦਾ ਵਿਰੋਧ ਕਰ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਕੇਂਦਰ ਸਰਕਾਰ ਦੇ ਇਸ ਦ੍ਰਿੜ੍ਹ ਫੈਸਲੇ ਕਰਕੇ ਹੀ ਇਹ ਸਭ ਸੰਭਵ ਹੋ ਸਕਿਆ ਹੈ। ਇਸ ਉਪਰੰਤ ਭਾਜਪਾ ਵਰਕਰਾਂ ਨੇ ਸਥਾਨਕ ਘੰਟਾਘਰ ਚੌਕ 'ਚ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ।
ਇਸ ਮੌਕੇ ਯੂਥ ਡਿਵੈੱਲਪਮੈਂਟ ਬੋਰਡ ਦੇ ਸਾਬਕਾ ਉਪ ਚੇਅਰਮੈਨ ਸੰਜੀਵ ਤਲਵਾੜ, ਜ਼ਿਲਾ ਭਾਜਪਾ ਮੀਤ ਪ੍ਰਧਾਨ ਗਿਆਨ ਬਾਂਸਲ, ਗੋਪੀ ਚੰਦ ਕਪੂਰ ਅਤੇ ਐਡਵੋਕੇਟ ਡੀ. ਐੱਸ. ਬਾਗੀ, ਐਡਵੋਕੇਟ ਨਵਜਿੰਦਰ ਸਿੰਘ ਬੇਦੀ ਮੰਡਲ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨ ਦੌਰਾਨ ਜ਼ਿਲਾ ਭਾਜਪਾ ਦੀ ਸੀਨੀ. ਮੀਤ ਪ੍ਰਧਾਨ ਸਰਬਜੀਤ ਕੌਰ, ਕੁਲਭੂਸ਼ਣ ਸੇਠੀ, ਗੌਰਵ ਵਾਲੀਆ, ਜ਼ਿਲਾ ਸਕੱਤਰ ਡਾ. ਰਾਜ ਕੁਮਾਰ ਸੈਣੀ, ਦੀਪਕ ਪ੍ਰਭਾਕਰ, ਦੀਪਕ ਸ਼ਾਰਦਾ, ਮਨੋਜ ਸ਼ਰਮਾ, ਅਸ਼ਵਨੀ ਓਹਰੀ, ਅਜੈ ਚੋਪੜਾ, ਅਮਰਜੀਤ ਸਿੰਘ, ਡਾ. ਪੰਕਜ ਸ਼ਰਮਾ, ਰਾਜ ਕੁਮਾਰ, ਹਰਜੀਤ ਸਿੰਘ, ਮਨਜਿੰਦਰ ਸਿੰਘ, ਰਵਿੰਦਰ ਫੌਜੀ, ਬਲਵੀਰ ਸਿੰਘ, ਚਮਨ ਲਾਲ ਜੋਸ਼ੀ, ਰੋਹਿਤ ਸੂਦ, ਡਾ. ਵਸ਼ਿਸ਼ਟ ਕੁਮਾਰ, ਗੌਰਵ ਸ਼ਰਮਾ, ਡਾ. ਜਮੀਲ ਬਾਲੀ, ਵਿਪਨ ਕੁਮਾਰ, ਵਿਨੈ ਕੁਮਾਰ, ਰਾਜ ਕੁਮਾਰ, ਬਾਲ ਕਿਸ਼ਨ ਸ਼ਰਮਾ, ਸੁਖਵਿੰਦਰ, ਅਸ਼ਵਨੀ ਛੋਟਾ ਆਦਿ ਸਮੇਤ ਵੱਡੀ ਗਿਣਤੀ 'ਚ ਭਾਜਪਾ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।
