ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਦੌਰੇ 'ਤੇ (ਪੜੋ 30 ਨਵੰਬਰ ਦੀਆਂ ਖਾਸ ਖਬਰਾਂ)

11/30/2018 4:24:06 AM

ਜਲੰਧਰ/ਨਵੀਂ ਦਿੱਲੀ (ਵੈਬ ਡੈਸਕ)—ਵਿਧਾਨ ਸਭਾ ਚੋਣਾਂ ਨੂੰ ਸਿਰਫ ਹੁਣ ਕੁਝ ਹੀ ਦਿਨ ਬਚੇ ਹਨ ਇਸ ਨੂੰ ਦੇਖਦੇ ਹੋਏ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ 30 ਨਵੰਬਰ ਨੂੰ ਸ਼੍ਰੀ ਗੰਗਾ ਨਗਰ (ਰਾਜਸਥਾਨ) ਸ਼ਹਿਰ 'ਚ ਰੋਡ ਸ਼ੋਅ ਕਰਨਗੇ। ਅਮਿਤ ਸ਼ਾਹ ਦਾ ਰੋਡ ਸ਼ੋਅ ਸ਼ਾਮ 4 ਵਜੇ ਸੁਖਾੜੀਆ ਸਰਕਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ-ਮੁੱਖ ਮਾਰਗਾਂ ਤੋਂ ਹੁੰਦੇ ਹੋਏ ਵਾਪਸ ਰਾਮਲੀਲਾ ਮੈਦਾਨ 'ਚ ਇਕੱਲੇ ਹੋਣਗੇ।

ਇਲਾਹਾਬਾਦ ਦਾ ਨਾਮ ਬਦਲਣ ਵਾਲੀਆਂ ਪਟੀਸ਼ਨਾਂ ਦੀ ਹੋਵੇਗੀ ਸੁਣਵਾਈ

PunjabKesari
ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਰੱਖਣ ਵਾਲੀਆਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ। ਇਲਾਹਾਬਾਦ ਹਾਈ ਕੋਰਟ ਨੇ ਇਲਾਹਾਬਾਦ ਜ਼ਿਲੇ ਅਤੇ ਮੰਡਲ ਦਾ ਨਾਮ ਬਦਲ ਕੇ ਪ੍ਰਯਾਗਰਾਜ ਕਰਨ ਲਈ ਸੂਬਾ ਸਰਕਾਰ ਦੇ ਫੈਸਲੇ ਦੀ ਮਿਆਦ ਦੀ ਚੁਣੌਤੀ ਵਾਲੀ ਪਟੀਸ਼ਨ ਨੂੰ ਸੁਣਵਾਈ ਲਈ 30 ਨਵੰਬਰ ਨੂੰ ਪੇਸ਼ ਕਰ ਦਾ ਨਿਰਦੇਸ਼ ਦਿੱਤਾ ਹੈ। 

ਆਪਣੀਆਂ ਮੰਗਾਂ ਲਈ ਸੜਕਾਂ 'ਤੇ ਉੱਤਰੇ ਕਿਸਾਨ


ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਹੇਠ ਦੇਸ ਦੀਆਂ ਵੱਖ-ਵੱਖ ਜਥੇਬੰਦੀਆਂ ਵੀਰਵਾਰ ਨੂੰ ਦਿੱਲੀ 'ਚ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਚੇਤੇ ਕਰਵਾਉਣ ਲਈ ਪਹੁੰਚ ਰਹੀਆਂ ਹਨ।ਕਿਸਾਨਾਂ ਦੀਆਂ ਮੰਗਾਂ ਪੁਰਾਣੀਆਂ ਹਨ ਪਰ ਉਨ੍ਹਾਂ ਅਨੁਸਾਰ ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਹਨ ਜਿਸ ਲਈ ਉਨ੍ਹਾਂ ਵੱਲੋਂ ਦਿੱਲੀ 'ਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਬੀਤੇ ਕੁਝ ਵਕਤ 'ਚ ਵੱਖ-ਵੱਖ ਸੂਬਿਆਂ ਤੋਂ ਕਿਸਾਨ ਅਜਿਹੇ ਪ੍ਰਦਰਸ਼ਨ ਕਰ ਚੁੱਕੇ ਹਨ।30 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਸੰਸਦ ਤੱਕ ਰੋਸ ਮਾਰਚ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਇਸ ਮਾਰਚ 'ਚ ਕਿਸਾਨਾਂ ਤੋਂ ਇਲਾਵਾ ਬੁੱਧੀਜੀਵੀਆਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ ਜਿਸ ਨਾਲ ਇਸ ਦਾ ਦਾਇਰਾ ਪਹਿਲਾਂ ਤੋਂ ਵਧਿਆ ਹੈ।

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਮੁਲਤਵੀ


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 30 ਨਵੰਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਮੀਟਿੰਗ ਹੁਣ 3 ਦਸੰਬਰ, ਦਿਨ ਸੋਮਵਾਰ ਸਮਾਂ 3 ਵਜੇ ਹੋਵੇਗੀ ਅਤੇ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ, ਕੋਠੀ ਨੰ-45, ਸੈਕਟਰ -2 ਚੰਡੀਗੜ੍ਹ ਵਿਖੇ ਹੋਵੇਗੀ।ਇਸ ਸਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਖ਼ਰਾਬ ਹੋਣ ਕਰਕੇ ਮੁਲਤਵੀ ਕੀਤੀ ਗਈ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਬੰਗਲਦੇਸ਼ ਬਨਾਮ ਵੈਸਟਇੰਡੀਜ਼ (ਦੂਸਰਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਆਸਟਰੇਲੀਆ ਬਨਾਮ ਆਇਰਲੈਂਡ (ਹਾਕੀ ਵਿਸ਼ਵ ਕੱਪ)


Related News