ਅਕਾਲੀਆਂ ਵਲੋਂ ਰਾਜੀਵ ਗਾਂਧੀ ਦੇ ਬੁੱਤ ਉੱਪਰ ਕਾਲਖ ਮਲਣ ‘ਤੇ ਭਾਜਪਾਈਆਂ ਨੂੰ ਇਤਰਾਜ਼
Tuesday, Dec 25, 2018 - 09:50 PM (IST)

ਜਲੰਧਰ (ਵੈਬ ਡੈਸਕ)-ਲੁਧਿਆਣਾ ‘ਚ ਅਕਾਲੀ ਵਰਕਰਾਂ ਵਲੋਂ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਪੋਤੇ ਜਾਣ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦੇ ਆਪਸੀ ਮਤਭੇਦ ਉਭਰ ਕੇ ਸਾਹਮਣੇ ਆ ਗਏ ਹਨ। ਜਿਥੇ ਇਕ ਪਾਸੇ ਅਕਾਲੀ ਦਲ ਇਸ ਮਾਮਲੇ ‘ਤੇ ਕਾਂਗਰਸ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਭਾਜਪਾ ਦੇ ਆਗੂ ਤੇ ਸਾਬਕਾ ਮੰਤਰੀ ਮੰਨੋਰੰਜਨ ਕਾਲੀਆਂ ਨੇ ਲੁਧਿਆਣਾ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਇਹ ਵਿਰੋਧਤਾ ਦਿਖਾਉਣ ਦਾ ਸਹੀ ਤਰੀਕਾ ਨਹੀਂ ਹੈ।
ਮਨੋਰੰਜਨ ਕਾਲੀਆਂ ਨੇ ਕਿਹਾ, “ਲੁਧਿਆਣਾ ‘ਚ ਵਾਪਰੀ ਘਟਨਾ ਨਿੰਦਨਯੋਗ ਹੈ। ਲੋਕਤੰਤਰ ‘ਚ ਸਭ ਦੇ ਵੱਖ-ਵੱਖ ਵਿਚਾਰ ਹੋ ਸਕਦੇ ਹਨ ਪਰ ਵਿਚਾਰਾਂ ਵਿਚ ਵਿਰੋਧਤਾ ਦਿਖਾਉਣ ਦਾ ਇਹ ਤਰੀਕਾ ਸਹੀ ਨਹੀਂ ਹੈ। ਹਲਾਂਕਿ 1984 ਵਿਚ ਜੋ ਵਾਪਰੀਆਂ ਤੇ ਜੋ ਸਿੱਖ ਕਤਲੇਆਮ ਹੋਇਆ, ਮੈਂ ਉਸਦਾ ਵੀ ਸਮਰਥਣ ਨਹੀਂ ਕਰਦਾ ਜੇਕਰ ਅਸੀਂ ਵੀ ਉਸੇ ਰਾਸਤੇ ‘ਤੇ ਚਲਾਂਗੇ ਤਾਂ ਸਾਡੇ ਅਤੇ ਉਨ੍ਹਾਂ ‘ਚ ਕੋਈ ਫਰਕ ਨਹੀਂ ਰਹਿ ਜਾਵੇਗਾ। ਲਹਿਜਾ ਇਸ ਘਟਨਾ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।‘’