ਜਲੰਧਰ ’ਚ ਭਾਜਪਾ ਦਾ ਆਗੂ ਨਾਜਾਇਜ਼ ਸ਼ਰਾਬ ਸਣੇ ਗਿ੍ਰ੍ਰਫ਼ਤਾਰ
Monday, Feb 01, 2021 - 03:54 PM (IST)
ਜਲੰਧਰ (ਮਹੇਸ਼)— ਜਲੰਧਰ ’ਚ ਪੰਜਾਬ ਪੁਲਸ ਵੱਲੋਂ ਭਾਜਪਾ ਨੇਤਾ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਟਰਾਂਸਪੋਰਟ ਸੈਲ ਦਾ ਪ੍ਰੇਜ਼ੀਡੈਂਟ ਅਜੇ ਜੋਸ਼ੀ ’ਤੇ ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ ਲੈ ਕੇ ਆਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਅਜੇ ਜੋਸ਼ੀ ਲੁਧਿਆਣਾ ਤੋਂ ਆਪਣੀ ਕਾਰ ’ਚ ਵਾਪਸ ਆ ਰਿਹਾ ਸੀ। ਇਸ ਦੌਰਾਨ ਪੁਲਸ ਵੱਲੋਂ ਚੈਕਿੰਗ ਕਰਨ ’ਤੇ ਉਸ ਦੀ ਗੱਡੀ ’ਚ 6 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ
ਫਿਲਹਾਲ ਪੁਲਸ ਵੱਲੋਂ ਜਲੰਧਰ ਦੇ ਪਰਾਗਪੁਰ ਪੁਲਸ ਚੌਂਕੀ ’ਚ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 54 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਫੜੇ ਗਏ ਅਜੇ ਜੋਸ਼ੀ ਪੁੱਤਰ ਤਾਰਾਚੰਦ ਹਰਨਾਮਦਾਸਪੁਰਾ ਦਾ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਥਾਣਾ ਜਲੰਧਰ ਕੈਂਟ ਦੀ ਪ੍ਰਾਗਪੁਰ ਚੌਂਕੀ ਨੇ ਗਿ੍ਰਫ਼ਤਾਰ ਕੀਤਾ ਹੈ। ਚੌਂਕੀ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਰਾਬ ਅਤੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਭਾਜਪਾ ਦਾ ਆਗੂ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ