ਭਾਜਪਾ ਨੇਤਾ ਤਰੁਣ ਚੁੱਘ ਦੇ ਸੁਰੱਖਿਆ ਕਰਮਚਾਰੀ ਦੀ ਕਾਰਬਾਈਨ ਅਤੇ 10 ਕਾਰਤੂਸ ਚੋਰੀ

Thursday, Aug 08, 2019 - 11:27 AM (IST)

ਭਾਜਪਾ ਨੇਤਾ ਤਰੁਣ ਚੁੱਘ ਦੇ ਸੁਰੱਖਿਆ ਕਰਮਚਾਰੀ ਦੀ ਕਾਰਬਾਈਨ ਅਤੇ 10 ਕਾਰਤੂਸ ਚੋਰੀ

ਨਵੀਂ ਦਿੱਲੀ/ਜਲੰਧਰ— ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਦੇ ਸੁਰੱਖਿਆ ਕਰਮਚਾਰੀ ਦੀ ਕਾਰਬਾਈਨ ਅਤੇ 10 ਕਾਰਤੂਸ ਚੋਰੀ ਹੋ ਗਏ ਹਨ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਰੁਣ ਚੁੱਘ ਦੇ ਸੁਰੱਖਿਆ ਕਰਮਚਾਰੀ ਦੇ ਕਾਰਬਾਈਨ ਅਤੇ ਕਾਰਤੂਸ ਦਿੱਲੀ 'ਚ ਚੋਰੀ ਹੋਏ ਹਨ। ਜਿਸ ਦੀ ਸੂਚਨਾ ਪੰਜਾਬ ਪੁਲਸ ਨੂੰ ਵੀ ਦਿੱਤੀ ਗਈ ਹੈ। ਉਕਤ ਹਥਿਆਰ ਚੋਰੀ ਕਰ ਕੇ ਕੋਈ ਪੰਜਾਬ 'ਚ ਕਿਸੇ ਅਪਰਾਧਕ ਘਟਨਾ ਨੂੰ ਅੰਜਾਮ ਨਾ ਦੇਣ, ਇਸ ਲਈ ਪੁਲਸ ਨੇ ਅਲਰਟ ਜਾਰੀ ਕਰ ਦਿੱਤਾ ਹੈ। 

ਤਰੁਣ ਚੁੱਘ ਭਾਜਪਾ ਦੇ ਉੱਚ ਨੇਤਾ ਹਨ ਅਤੇ ਪੰਜਾਬ 'ਚ ਕਾਂਗਰਸ ਸਰਕਾਰ ਨੂੰ ਸਮੇਂ-ਸਮੇਂ 'ਤੇ ਵੱਖ-ਵੱਖ ਮਾਮਲਿਆਂ 'ਤੇ ਘੇਰਦੇ ਰਹਿੰਦੇ ਹਨ। ਪੰਜਾਬ ਦੀ ਸਿਆਸਤ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਭਾਜਪਾ ਦੀਆਂ ਰਾਸ਼ਟਰੀ ਪੱਧਰ ਗਤੀਵਿਧੀਆਂ 'ਚ ਵੀ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਉੱਪਰ ਰਹਿੰਦਾ ਹੈ।


author

DIsha

Content Editor

Related News