ਗਿਰਗਿਟ ਦੀ ਤਰ੍ਹਾਂ ਰੰਗ ਬਦਲਣਾ ''ਕੇਜਰੀਵਾਲ'' ਦੀ ਆਦਤ : ਸੁਭਾਸ਼ ਡਾਬਰ
Wednesday, Jun 30, 2021 - 05:26 PM (IST)
ਲੁਧਿਆਣਾ (ਗੁਪਤਾ) : ਪੰਜਾਬ ਭਾਜਪਾ ਐਮ. ਐਸ. ਐਮ. ਈ. ਸੈੱਲ ਦੇ ਪ੍ਰਦੇਸ਼ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੍ਰਭਾਰੀ ਸੁਭਾਸ਼ ਡਾਬਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਰਗਿਟ ਦੀ ਤਰ੍ਹਾਂ ਰੰਗ ਬਦਲਣਾ ਕੇਜਰੀਵਾਲ ਦੀ ਆਦਤ ਹੈ। ਸੁਭਾਸ਼ ਡਾਬਰ ਨੇ ਕਿਹਾ ਕਿ ਪੰਜਾਬ 'ਚ ਆ ਕੇ ਉਨ੍ਹਾਂ ਨੇ ਦੁਪਹਿਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਅਤੇ ਸ਼ਾਮ ਨੂੰ ਆਪਣੇ ਬਿਆਨ ਤੋਂ ਪਲਟ ਗਏ।
ਪ੍ਰਭਾਰੀ ਬਣਨ ਤੋਂ ਬਾਅਦ ਹਲਕਾ ਸਾਹਨੇਵਾਲ 'ਚ ਜ਼ਿਲ੍ਹਾ ਭਾਜਪਾ ਪ੍ਰਧਾਨ ਟਿੰਕੂ ਸ਼ਰਮਾ ਅਤੇ ਹੋਰ ਭਾਜਪਾ ਕਾਰਕੁੰਨਾਂ ਨਾਲ ਬੈਠਕ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਭਾਸ਼ ਡਾਬਰ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਕੀਤੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਦੇ ਚੱਲਦੇ ਇਸ ਵਾਰ ਦਿੱਲੀ ਚੋਣਾਂ 'ਚ ਉਨ੍ਹਾਂ ਦੀ ਹਾਰ ਯਕੀਨੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਵੀਸ਼ੀਲਡ ਟੀਕਿਆਂ' ਦੀ ਘਾਟ, ਕੈਪਟਨ ਨੇ ਕੇਂਦਰ ਤੋਂ ਮੰਗੀ ਹੋਰ ਵੈਕਸੀਨ
ਇਸ ਲਈ ਉਹ ਆਪਣਾ ਆਧਾਰ ਬਚਾਉਣ ਲਈ ਦੂਜੇ ਸੂਬਿਆਂ ਵੱਲ ਮੂੰਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਜਨਤਾ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਜਾ ਰਹੇ ਹਨ। ਇਸ ਮੌਕੇ ਸੰਦੀਪ ਸਿੰਘ, ਹਰੀ ਸਿੰਘ, ਆਸ਼ੀਸ਼ ਸਚਦੇਵਾ ਨੇ ਸਿਰੋਪਾਓ ਭੇਂਟ ਕਰਕੇ ਸੁਭਾਸ਼ ਡਾਬਰ ਨੂੰ ਸਨਮਾਨਿਤ ਵੀ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ