ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)

Sunday, Jan 10, 2021 - 07:44 PM (IST)

ਜਲੰਧਰ — ਕਿਸਾਨਾਂ ਸਮੇਤ ਕਾਂਗਰਸ ਦੇ ਵਿਘਨ ਪਾਉਣ ਦੀ ਕੋਸ਼ਿਸ਼ ਦਰਮਿਆਨ  ਜਲੰਧਰ ਦੇ ਕੰਪਨੀ ਬਾਗ ਚੌਂਕ ’ਚ ਭਾਜਪਾ ਵੱਲੋਂ ਅੱਜ ਕਾਂਗਰਸ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵੀ ਪਹੁੰਚੀ ਹੈ। ਭਾਜਪਾ ਨੇ ਇਹ ਧਰਨਾ ਪੰਜਾਬ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ਦੇ ਵਿਰੋਧ ’ਚ ਲਗਾਇਆ ਗਿਆ ਸੀ।  ਧਰਨੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਉਹ ਨਾਮ ਦੇ ਹੀ ਕੈਪਟਨ ਹਨ। ਅਸਲ ’ਚ ਕਪਤਾਨ ਵਾਲਾ ਕੋਈ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬੀ ਪੁੱਛ ਰਹੇ ਹਨ ਕਿ ਆਖਿਰ ਕਿੱਥੇ ਹੈ ਨਸ਼ਾ ਮੁਕਤ ਪੰਜਾਬ।

ਇਹ ਵੀ ਪੜ੍ਹੋ :  ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ

PunjabKesari

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦੀ ਆੜ ’ਚ ਆਪਣਾ ਪਾਪ ਛੁਪਾਉਣ ਲਈ ਪੰਜਾਬ ਦਾ ਵਾਤਾਵਰਣ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਕਦੇ ਵੀ ਕਾਂਗਰਸ ਨੂੰ ਮੁਆਫ਼ ਨਹੀਂ ਕਰੇਗੀ। ਪੰਜਾਬ ਨੇ ਬੇਹੱਦ ਸੰਤਾਪ ਝਲਿਆ ਹੈ। ਪੰਜਾਬ ਦੀ ਅਮਨ-ਸ਼ਾਂਤੀ ਲਈ ਪੰਜਾਬੀਆਂ ਨੇ ਬੇਹੱਦ ਬਲਿਦਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ਦੌਰਾਨ ਜੇਕਰ ਕਿਸੇ ਪਿੰਡ ’ਚ ਕਿਸੇ ਹਿੰਦੂ ਦਾ ਕਤਲ ਅੱਤਵਾਦੀਆਂ ਵੱਲੋਂ ਕੀਤਾ ਗਿਆ ਹੈ ਤਾਂ ਉਸ ਦੀ ਲਾਸ਼ ਨੂੰ ਮੋਢਾ ਸਿੱਖ ਭਰਾ ਨੇ ਦਿੱਤਾ þ ਅਤੇ ਜੇਕਰ ਕਿਸੇ ਸਿੱਖ ਭਰਾ ਦਾ ਕਤਲ ਹੋਇਆ ਹੈ ਤਾਂ ਉਸ ਨੂੰ ਮੋਢਾ ਦੇਣ ਵਾਲਾ ਹਿੰਦੂ ਸੀ। ਇਸੇ ਕਰਕੇ ਪੰਜਾਬ ਦੇ ਅੰਦਰ ਸ਼ਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਾਜਿਸ਼ਾਂ ਰਚ ਕੇ ਪੰਜਾਬ ਦੇ ਅੰਦਰ ਅਮਨ-ਸ਼ਾਂਤੀ ਨੂੰ ਅੱਗ ਲਗਾਉਣਾ ਚਾਹੁੰਦੀ ਹੈ। 

ਭਾਜਪਾ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀ ਕਾਂਗਰਸ 
ਉਨ੍ਹਾਂ ਕਿਹਾ ਕਿ ਭਾਜਪਾ ਦੀ ਆਵਾਜ਼ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਭਾਜਪਾ ਦੇ ਵੱਧਦੇ ਕਦਮਾਂ ਨੂੰ ਕੋਈ ਨਹੀਂ ਰੋਕ ਸਕਦਾ। ਸਾਡੇ ’ਚ ਝੂਠ ਨਹੀਂ ਸਗੋਂ ਸੱਚ þ। ਰਵਨੀਤ ਬਿੱਟੂ ਵੱਲੋਂ ਦਿੱਤੇ ਲਾਸ਼ਾਂ ਦੇ ਢੇਰ ਲਗਾਉਣ ਵਾਲੇ ਬਿਆਨ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਾਾਂਗਰਸ ਨੂੰ ਪੁੱਛਣਾ ਚਾਹੰੁਦਾ ਹਾਂ ਕਿ ਕੀ 84 ਦੇ ਦੰਗੇ ਕਰਵਾ ਕੇ ਕਾਂਗਰਸੀਆਂ ਦੀ ਪਿਆਸ ਨਹੀਂ ਬੁੱਝੀ þ, ਜੋ ਕਿ ਬਿੱਟੂ ਮੁੜ ਤੋਂ ਲਾਸ਼ਾਂ ਦੇ ਢੇਰ ਲਗਾਉਣਾ ਚਾਹੁੰਦਾ ਹੈ।  

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

PunjabKesari
ਡੀ. ਜੀ. ਪੀ. ਵੱਲੋਂ ਕਾਨੂੰਨ ਵਿਵਸਥਾ ਨੂੰ ਸਹੀ ਠਹਿਰਾਉਣ ਦੇ ਬਿਆਨ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰੈਲੀ ’ਚ ਦੌਰਾਨ ਜੋ ਕੁਝ ਵੀ ਹੋਇਆ ਹੈ, ਇਹ ਸਬੂਤ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਕਿਹੋ ਜਿਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਨੂੰ ਚੰਗੀ ਤਰ੍ਹਾਂ ਵੇਖ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ’ਚੋਂ ਨਸ਼ਾ ਮੁਕਤ ਕਰਨ ਦੀ ਗੱਲ ਕਰੇਗੀ ਤਾਂ ਪੰਜਾਬ ਦੀ ਜਨਤਾ ਕਦੇ ਨਹੀਂ ਕਰੇਗੀ। ਉਨ੍ਹਾਂ 2022 ਦੀਆਂ ਚੋਣਾਂ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ। ਉਨ੍ਹਾਂ 2022 ਦੇ ਅੰਦਰ ਚੌਣਾਂ ਦੌਰਾਨ ਭਿ੍ਰਸ਼ਟਾਚਾਰ ਮੁਕਤ ਪੰਜਾਬ, ਪੰਜਾਬੀਆਂ ਦਾ ਪੰਜਾਬ, ਨਸ਼ਾ ਮੁਕਤ ਪੰਜਾਬ, ਕਾਨੂੰਨ ਵਿਵਸਥਾ ਵਾਲਾ ਪੰਜਾਬ ਬਣਾਉਣ ਦਾ ਦਾਅਵਾ ਕੀਤਾ।  

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News