ਚੰਡੀਗੜ੍ਹ ਮੁੱਦੇ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ

Sunday, Jul 10, 2022 - 06:30 PM (IST)

ਚੰਡੀਗੜ੍ਹ ਮੁੱਦੇ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ

ਪਟਿਆਲਾ (ਰਾਹੁਲ) : ਨਾਭਾ ਵਿਖੇ ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਹਰਜੀਤ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਟਵੀਟ ਕਰਕੇ ਪੰਜਾਬ ਵਿਧਾਨ ਸਭਾ ਨੂੰ ਅਲੱਗ ਜਗ੍ਹਾ ਦੇਣ 'ਤੇ ਬੋਲਦਿਆਂ ਗਰੇਵਾਲ ਨੇ ਕਿਹਾ ਕਿ ਚੰਡੀਗੜ੍ਹ ਰਾਜਧਾਨੀ ਹੈ ਜਿਸਦੇ ਵਿੱਚ 60% ਪੰਜਾਬ ਦਾ ਹਿੱਸਾ 40% ਹਰਿਆਣੇ ਦਾ, ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਵੀ ਵਧਣ ਜਾ ਰਹੀਆਂ ਹਨ ਅਤੇ ਹਰਿਆਣੇ ਦੀਆਂ ਵੀ। ਜਿਸ ਕਾਰਨ ਸਪੇਸ ਘੱਟ ਜਾਣੀ ਸੀ, ਜਿਸ ਲਈ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਹਨ। ਇਹ ਕੇਂਦਰ ਸਰਕਾਰ ਦਾ ਸਵਾਗਤਯੋਗ ਕਦਮ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਬਾਬਤ ਜਗ੍ਹਾ ਮੰਗੀ ਹੈ ਪਰ ਜਿਹੜੇ ਦਲ ਇਸ ਦਾ ਵਿਰੋਧ ਕਰਦੇ ਹਨ ਉਹ ਸਿਆਸੀ ਹਿੱਤਾਂ ਦੇ ਲਈ ਸਭ ਕੁਝ ਕਰ ਰਹੇ ਹਨ। ਇਸ ਤੋਂ ਇਲਾਵਾ ਗਰੇਵਾਲ ਨੇ ਪੰਜਾਬ 'ਚ ਸਰਕਾਰੀ ਬੱਸਾਂ 'ਤੇ ਲੱਗੇ ਭਿੰਡਰਾਂਵਾਲਾ ਦੇ ਪੋਸਟਰ ਹਟਾਉਣ, ਮੱਤੇਵਾੜਾ ਜੰਗਲ ਨੂੰ ਹਟਾ ਕੇ ਉਦਯੋਗ ਸਥਾਪਤ ਕਰਨ ਦਾ ਵੀ ਵਿਰੋਧ ਕੀਤਾ। ਐੱਸ.ਵਾਈ.ਐੱਲ ਸਬੰਧੀ ਉਨ੍ਹਾਂ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਐੱਸ.ਵਾਈ.ਐੱਲ ਮੁੱਦੇ ਨੂੰ ਧਿਆਨ 'ਚ ਲਿਆ ਕੇ ਸਿਆਸਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ-  ਕਾਰ ਸਵਾਰ ਨਸ਼ਾ ਤਸਕਰਾਂ ਨੇ ਲਈ 2 ਭਰਾਵਾਂ ਦੀ ਜਾਨ, ਮੋਟਰਸਾਈਕਲ ਨੂੰ 1 ਕਿਲੋਮੀਟਰ ਤੱਕ ਘੜੀਸਦੇ ਲੈ ਗਏ

ਗਰੇਵਾਲ ਨੇ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਸ ਦਿੱਲੀ ਦੇ ਵੱਡੇ ਅਫ਼ਸਰ, ਸਿਆਸਤਦਾਨਾਂ ਅਤੇ ਸਮੱਗਲਰਾਂ ਦਾ ਵੱਡਾ ਨੈਕਸਿਸ ਹੈ। ਜਦੋਂ ਤੱਕ ਇਹ ਨੈਕਸਸ ਨਹੀਂ ਤੋੜਿਆ ਜਾਂਦਾ ਉਦੋਂ ਤੱਕ ਨਸ਼ਾ ਪੰਜਾਬ ਵਿੱਚੋਂ ਖ਼ਤਮ ਨਹੀਂ ਹੋਵੇਗਾ। ਗਰੇਵਾਲ ਨੇ ਛੁੱਟੀ 'ਤੇ ਗਏ ਡੀ.ਜੀ.ਪੀ. 'ਤੇ ਵੱਡੇ ਦੋਸ਼ ਲਾਉਂਦਿਆਂ ਕਿਹਾ ਕਿ ਡੀ.ਜੀ.ਪੀ. ਹੀ ਨਾਕਾਬਲ ਸੀ। ਗਰੇਵਾਲ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ 'ਆਪ' ਪਾਰਟੀ ਕਿੱਥੋਂ ਚੱਲ ਰਹੀ ਹੈ। ਇਸ ਦੇ ਨਾਲ ਹੀ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ 'ਤੇ ਮਜ਼ਾਕੀਆਂ ਬਿਆਨ ਦਿੰਦਿਆਂ ਕਿਹਾ ਕਿ ਜਿਸ ਵੇਲੇ ਪੰਜਾਬ ਦਾ ਵਿਕਾਸ ਹੋਣਾ ਜ਼ਰੂਰੀ ਸੀ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਵਿਆਹ ਕਰਵਾ ਕੇ ਬੈਠ ਹੋਏ ਹਨ। ਇਸ ਸਮੇਂ ਮੁੱਖ ਮੰਤਰੀ ਨੂੰ ਆਪਣੀ ਪਰਫਾਰਮੈਂਸ ਵਿਖਾਉਣੀ ਚਾਹੀਦੀ ਸੀ।

ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰੀ ਗ਼ਲਤ ਫ਼ੈਸਲਾ ਲਿਆ ਹੈ ਅਤੇ ਹੁਣ ਉਹ ਮਹਿਸੂਸ ਕਰ ਰਹੇ ਹਨ ਕਿ 'ਆਪ' ਨੂੰ ਸੱਤਾ 'ਚ ਲਿਆ ਕੇ ਗ਼ਲਤੀ ਕੀਤੀ ਹੈ । ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਕਿਹਾ ਕਿ ਨੁਕਸਾਨ ਤਾਂ ਕਾਂਗਰਸ ਅਤੇ ਅਕਾਲੀ ਨੇ ਵੀ ਬਹੁਤ ਕੀਤਾ । ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਪਰਿਵਾਰ ਦੀ ਪਾਰਟੀ ਸੀ ਅਤੇ ਕਾਂਗਰਸ ਸਤਾਧਾਰੀ ਪਰਿਵਾਰਾਂ ਦੀ ਪਾਰਟੀ ਸੀ ਅਤੇ ਜਦੋਂ ਪਰਿਵਾਰਕ ਮੈਂਬਰ ਪਾਰਟੀ ਜਾਂ ਸੱਤਾ 'ਚ ਸ਼ਾਮਲ ਹੋਣ ਲੱਗ ਜਾਂਦੇ ਹਨ ਤਾਂ ਪਰਿਵਾਰ ਦਾ ਵਿਕਾਸ ਹੁੰਦਾ ਹੈ ਨਾ ਕਿ ਪੰਜਾਬ ਦਾ। ਗਰੇਵਾਲ ਨੇ ਕਿਹਾ ਕਿ 'ਆਪ' ਸਰਕਾਰ ਤਾਂ ਸਿਰਫ਼ ਕੇਜਰੀਵਾਲ ਦਲ ਫੜ ਕੇ ਬੈਠ ਗਈ ਹੈ ਅਤੇ ਜੇਕਰ ਕੋਈ ਕੇਜਰੀਵਾਲ ਖ਼ਿਲਾਫ਼ ਬੋਲਦਾ ਹੈ ਤਾਂ ਉਹ ਸੱਤਾ ਵਿੱਚ ਨਹੀਂ ਰਹਿੰਦਾ।

ਇਹ ਵੀ ਪੜ੍ਹੋ- ਬਦਲਾ ਲੈਣ ਲਈ ਫ਼ਿਲਮ ਦੇਖ ਕੇ ਵਾਪਸ ਆ ਰਹੇ ਨੌਜਵਾਨਾਂ 'ਤੇ ਚਲਾਈਆਂ ਗੋਲ਼ੀਆਂ

ਅਲੱਗ ਵਿਧਾਨ ਸਭਾ ਨੂੰ ਲੈ ਕੇ ਭਗਵੰਤ ਮਾਨ ਦੇ ਬਿਆਨ ਤੇ ਰਾਜਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਨਿਖੇਧੀ ਕਰਨ 'ਤੇ ਗਰੇਵਾਲ ਨੇ ਕਿਹਾ ਕਿ ਵੜਿੰਗ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੈ। ਲੋਕਤੰਤਰ ਵਿੱਚ ਜਿੱਥੇ ਸੱਤਾ ਸੂਝਵਾਨ ਅਤੇ ਮਜ਼ਬੂਤ ਹੁੰਦੀ ਹੈ ਉੱਥੇ ਹੀ ਵਿਰੋਧੀ ਧਿਰ ਉਸ ਤੋਂ ਵੀ ਜ਼ਿਆਦਾ ਮਹੱਤਵ ਹੁੰਦੀ ਹੈ। ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠੱਜੋੜ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਕਦੀ ਵੀ ਅਕਾਲੀ ਦਲ ਨਾਲ ਗਠੱਜੋੜ ਨਹੀਂ ਕਰ ਸਕਦਾ। ਜੇਕਰ ਅਕਾਲੀ ਦਲ ਖ਼ੁਦ ਭਾਜਪਾ 'ਚ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News