ਪੰਜਾਬ ’ਚ ਹੁਣ ਹਿੰਦੂ ਪਾਰਟੀ ਨਹੀਂ ਰਹੀ ਭਾਜਪਾ, ਖੁੱਲ੍ਹੇ ਦਿਲ ਨਾਲ ਸਿੱਖਾਂ ਨੂੰ ਕਰ ਰਹੀ ਹੈ ਪ੍ਰਵਾਨ
Saturday, Jan 22, 2022 - 07:19 PM (IST)
ਪੰਜਾਬ ’ਚ ਅਕਾਲੀ ਦਲ ਦੇ ਪਰਛਾਵੇਂ 'ਚੋਂ ਨਿਕਲਣ ਪਿੱਛੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਪੂਰੀ ਤਰ੍ਹਾਂ ਹਮਲਾਵਰ ਹੈ। ਹੁਣ ਪੰਜਾਬ ਵਿੱਚ ਭਾਜਪਾ ਹਿੰਦੂ ਪਾਰਟੀ ਨਹੀਂ ਰਹੀ। ਉਹ ਸੂਬੇ 'ਚ ਖੁੱਲ੍ਹੇ ਦਿਲ ਨਾਲ ਸਿੱਖਾਂ ਨੂੰ ਪ੍ਰਵਾਨ ਕਰ ਰਹੀ ਹੈ। ਇਸੇ ਅਧੀਨ ਇਕ ਪਾਸੇ ਭਾਜਪਾ ਨੇ 75 ਸਾਲ ਦੇ ਜਨਰਲ ਜੇ. ਜੇ. ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਤਾਂ ਦੂਜੇ ਪਾਸੇ ਉਸ ਨੇ ਦਮਦਮੀ ਟਕਸਾਲ ਜਿਸ ਦਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਾ ਸੀ, ਦੇ ਮੌਜੂਦਾ ਮੁਖੀ ਹਰਨਾਮ ਸਿੰਘ ਦਾ ਵੀ ਪਾਰਟੀ 'ਚ ਸਵਾਗਤ ਕੀਤਾ। ਭਾਜਪਾ ਵਿੱਚ ਉਨ੍ਹਾਂ ਦੇ ਦਾਖਲੇ ਨਾਲ ਆਲੋਚਨਾਤਮਕ ਆਵਾਜ਼ਾਂ ਉੱਠੀਆਂ ਪਰ ਭਾਜਪਾ ਦੀ ਲੀਡਰਸ਼ਿਪ ਆਪਣੇ ਸਟੈਂਡ ’ਤੇ ਕਾਇਮ ਰਹੀ। ਭਾਜਪਾ ਦੇ 2 ਪ੍ਰਮੁੱਖ ਸਹਿਯੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਪ੍ਰਮੁੱਖ ਸਿੱਖ ਆਗੂ ਹਨ।
ਇਹ ਵੀ ਪੜ੍ਹੋ : ਕੈਪਟਨ ਹੋਵੇ ਜਾਂ ਮਜੀਠੀਆ, ਜਿਹੜੇ ਮੇਰੇ ਵਿਰੁੱਧ ਚੋਣ ਲੜਨੀ ਚਾਹੁੰਦੇ ਹਨ ਤਾਂ ‘ਮੋਸਟ ਵੈੱਲਕਮ’ : ਨਵਜੋਤ ਸਿੱਧੂ (ਵੀਡੀਓ)
ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਕਹਿੰਦੇ ਹਨ ਕਿ ਭਾਜਪਾ ਨੂੰ ਪੰਜਾਬ 'ਚ ਹਮੇਸ਼ਾ ਹੀ ਹਿੰਦੂ ਪਾਰਟੀ ਵਜੋਂ ਵੇਖਿਆ ਜਾਂਦਾ ਰਿਹਾ ਹੈ। ਹੁਣ ਤੱਕ ਉਹ ਅਕਾਲੀ ਦਲ ਨਾਲ ਗੱਠਜੋੜ ਕਾਰਨ ਮੁੱਖ ਰੂਪ 'ਚ ਹਿੰਦੂ ਭਾਈਚਾਰੇ ਨਾਲ ਸਬੰਧਤ 23 ਸੀਟਾਂ ’ਤੇ ਚੋਣ ਲੜਨ ਤੱਕ ਸੀਮਤ ਸੀ ਪਰ ਹੁਣ ਭਾਜਪਾ ਪੰਜਾਬ ਵਿੱਚ ਸਮਾਜ ਦੇ ਸਭ ਵਰਗਾਂ ਦਲਿਤਾਂ, ਪੱਛੜਿਆਂ, ਸਿੱਖਾਂ, ਹਿੰਦੂਆਂ ਅਤੇ ਹੋਰਨਾਂ ਭਾਈਚਾਰਿਆਂ ਦੀ ਵੀ ਪਾਰਟੀ ਹੈ। ਉਹ 117 ਵਿਧਾਨ ਸਭਾ ਸੀਟਾਂ 'ਚੋਂ 65 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ CM ਚੰਨੀ ਨੂੰ ਚੈਲੰਜ, ਕਿਹਾ-ਧੂਰੀ ਤੋਂ ਮੇਰੇ ਖ਼ਿਲਾਫ ਲੜਨ ਚੋਣ
ਭਾਜਪਾ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਸਬੰਧੀ ਦੁਸ਼ਯੰਤ ਗੌਤਮ ਨੇ ਕਿਹਾ ਕਿ ਪਹਿਲਾਂ ਟਿਕਟਾਂ ਦੀ ਵੰਡ ਹੋ ਜਾਏ। ਅਜਿਹਾ ਲੱਗਦਾ ਹੈ ਕਿ ਭਾਜਪਾ ਹਾਈਕਮਾਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਬਾਰੇ ਸ਼ਸ਼ੋਪੰਜ ਵਿੱਚ ਹੈ ਕਿਉਂਕਿ ਇੰਝ ਹੋਣ ਨਾਲ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਦੇਵ ਸਿੰਘ ਢੀਂਡਸਾ ਨਾਰਾਜ਼ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੁੱਤਰ ਦੇ ਚੋਣ ਪ੍ਰਚਾਰ ਲਈ ਪਹੁੰਚੇ ਰਾਣਾ ਗੁਰਜੀਤ ਬੋਲੇ, ਨਵਤੇਜ ਚੀਮਾ ਜਿੱਤਿਆ ਤਾਂ ਛੱਡ ਦਿਆਂਗਾ ਸਿਆਸਤ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ