ਵਿਧਾਨ ਸਭਾ ਚੋਣਾਂ : ਭਾਜਪਾ ਦੇ ਹੋਰਡਿੰਗ ’ਚ ਪੰਜਾਬ ਦੇ ਇਨ੍ਹਾਂ ਚਿਹਰਿਆਂ ਨੂੰ ਨਹੀਂ ਮਿਲੀ ਜਗ੍ਹਾ

Saturday, Jan 15, 2022 - 10:03 AM (IST)

ਲੁਧਿਆਣਾ (ਹਿਤੇਸ਼) : ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਸ ਦੇ ਤਹਿਤ ਜੋ ਪੋਸਟਰ ਜਾਰੀ ਕੀਤਾ ਗਿਆ ਹੈ, ਉਸ ਵਿਚ ਮੁੱਖ ਰੂਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਤੋਂ ਇਲਾਵਾ ਚੋਣ ਮੁਖੀ ਬਣਾਏ ਗਏ ਗਜੇਂਦਰ ਸਿੰਘ ਸ਼ੇਖਾਵਤ ਅਤੇ ਮੀਨਾਕਸ਼ੀ ਲੇਖੀ ਨੂੰ ਜਗ੍ਹਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਵਾਧੇ ਕਾਰਨ ਮੋਹਾਲੀ ਜ਼ਿਲ੍ਹੇ 'ਚ ਨਵੇਂ ਹੁਕਮ ਜਾਰੀ, ਹੁਣ ਲਾਗੂ ਹੋਈਆਂ ਇਹ ਪਾਬੰਦੀਆਂ
ਜੇਕਰ ਮੌਜੂਦਾ ਸਮੇਂ ਦੌਰਾਨ ਪੰਜਾਬ ਦੀਆਂ ਚੋਣਾਂ ’ਚ ਚੱਲ ਰਹੇ ਜਾਤੀ ਸਮੀਕਰਨ ’ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕਰਨ ਤੋਂ ਬਾਅਦ ਐਸ. ਸੀ. ਡਿਪਟੀ ਸੀ. ਐੱਮ. ਬਣਾਉਣ ਦਾ ਐਲਾਨ ਕੀਤਾ ਹੈ। ਇੱਥੋਂ ਤੱਕ ਕਿ ਭਾਜਪਾ ਵੀ ਕਦੇ ਐਸ. ਸੀ. ਮੁੱਖ ਮੰਤਰੀ ਅਤੇ ਕਦੇ ਡਿਪਟੀ ਸੀ. ਐੱਮ. ਬਣਾਉਣ ਦੀ ਗੱਲ ਕਰ ਰਹੀ ਹੈ ਪਰ ਪੰਜਾਬ ਤੋਂ ਕੇਂਦਰ ’ਚ ਮੰਤਰੀ ਬਣਾਏ ਗਏ ਸੋਮ ਪ੍ਰਕਾਸ਼ ਤੋਂ ਇਲਾਵਾ ਕਿਸੇ ਵੀ ਐਸ. ਸੀ. ਨੇਤਾ ਨੂੰ ਹੋਰਡਿੰਗ ’ਚ ਜਗ੍ਹਾ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਇਸ ਸਮਾਜ ਸੇਵੀ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ, ਪੂਰੇ ਇਲਾਕੇ 'ਚ ਹੋ ਰਹੀ ਚਰਚਾ

ਉਧਰ, ਸਿੱਖ ਵੋਟ ਬੈਂਕ ਵੱਲੋਂ ਪੰਜਾਬ ਦੀ ਸਿਆਸਤ ’ਚ ਅਹਿਮ ਭੂਮਿਕਾ ਅਦਾ ਕਰਨ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਫੋਟੋ ਤਾਂ ਹੋਰਡਿੰਗ ’ਚ ਲਗਾਈ ਗਈ ਹੈ ਪਰ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲੜਨ ਤੋਂ ਬਾਅਦ ਕਦੇ ਪੰਜਾਬ ’ਚ ਸਰਗਰਮ ਨਹੀਂ ਰਹੇ। ਹਾਲਾਂਕਿ ਉਨ੍ਹਾਂ ਤੋਂ ਇਲਾਵਾ ਭਾਜਪਾ ਕੋਲ ਪੰਜਾਬ ’ਚ ਸਿੱਖ ਵਰਗ ਨਾਲ ਸਬੰਧਿਤ ਹਰਜੀਤ ਗਰੇਵਾਲ ਵਰਗੇ ਕਈ ਵੱਡੇ ਚਿਹਰੇ ਹਨ। ਇਥੋਂ ਤੱਕ ਕਿ ਰਾਣਾ ਸੋਢੀ, ਫਤਿਹਜੰਗ ਸਿੰਘ ਬਾਜਵਾ ਸਮੇਤ ਕਾਂਗਰਸ ਅਤੇ ਅਕਾਲੀ ਦਲ ਤੋਂ ਕਈ ਵੱਡੇ ਸਿੱਖ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਹੋਰਡਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ।
ਹਿੰਦੂ ਚਿਹਰਿਆਂ ਦੀ ਵੀ ਰੜਕ ਰਹੀ ਹੈ ਕਮੀ
ਜਿੱਥੋਂ ਤੱਕ ਪੰਜਾਬ ਵਿਚ ਭਾਜਪਾ ਵੱਲੋਂ ਅੰਦਰਖਾਤੇ ਹਿੰਦੂ ਕਾਰਡ ਖੇਡਣ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਹਿੰਦੂ ਨੇਤਾਵਾਂ ਮਨੋਰੰਜਨ ਕਾਲੀਆ, ਮਾਸਟਰ ਮੋਹਨ ਲਾਲ, ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਰਜਿੰਦਰ ਭੰਡਾਰੀ ਆਦਿ ਨੂੰ ਛੱਡ ਕੇ ਬਤੌਰ ਪ੍ਰਦੇਸ਼ ਪ੍ਰਧਾਨ ਸਿਰਫ ਅਸ਼ਵਨੀ ਸ਼ਰਮਾ ਦੀ ਫੋਟੋ ਲਗਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News