ਭਾਜਪਾ ਦੇ ਹੱਥ ਲੱਗਾ ਵੱਡਾ ਬ੍ਰਹਮ ਅਸਤਰ, ਰਾਮਲੱਲਾ ਹੀ ਨਹੀਂ, ‘ਮਹਾਦੇਵ’ ਦੀ ਵੀ ਮਿਲੇਗੀ ਮਦਦ

Friday, Dec 15, 2023 - 01:30 PM (IST)

ਭਾਜਪਾ ਦੇ ਹੱਥ ਲੱਗਾ ਵੱਡਾ ਬ੍ਰਹਮ ਅਸਤਰ, ਰਾਮਲੱਲਾ ਹੀ ਨਹੀਂ, ‘ਮਹਾਦੇਵ’ ਦੀ ਵੀ ਮਿਲੇਗੀ ਮਦਦ

ਜਲੰਧਰ (ਵਿਸ਼ੇਸ਼) – 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਤਿਆਰੀ ਕਰ ਰਹੀਆਂ ਹਨ। ਭਾਜਪਾ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹੈ।

ਭਾਰਤੀ ਜਨਤਾ ਪਾਰਟੀ ਹੁਣ ਤਕ ਰਾਮਲੱਲਾ ਦੇ ਸਹਾਰੇ 2024 ਦੀਆਂ ਚੋਣਾਂ ਵਿਚ ਸੱਤਾ ’ਚ ਆਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਸੀ ਪਰ ਹੁਣ ਉਸ ਨੂੰ ਮਹਾਦੇਵ ਦਾ ਵੀ ਆਸ਼ੀਰਵਾਦ ਮਿਲ ਗਿਆ ਹੈ।

ਇਹ ਵੀ ਪੜ੍ਹੋ :    ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ

ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਇਹ ਆਸ਼ੀਰਵਾਦ ਕਿਵੇਂ ਮਿਲਿਆ। ਅਸਲ ’ਚ ਭਾਜਪਾ ਜਿੱਥੇ ਰਾਮਲੱਲਾ ਦੇ ਮੰਦਰ ਦੇ ਸ਼ੁੱਭ-ਆਰੰਭ ਦੀ ਤਿਆਰੀ ਵਿਚ ਲੱਗੀ ਹੋਈ ਹੈ, ਉੱਥੇ ਹੀ ਵਿਰੋਧੀ ਧਿਰ ਨੂੰ ਢੇਰ ਕਰਨ ਲਈ ਉਸ ਦੇ ਹੱਥ ’ਚ ਵੱਡਾ ਬ੍ਰਹਮ ਅਸਤਰ ਆ ਗਿਆ ਹੈ ਅਤੇ ਉਹ ਹੈ ਮਹਾਦੇਵ ਐਪ ਦਾ ਸਕੈਮ।

ਲਗਭਗ 15,000 ਕਰੋੜ ਰੁਪਏ ਦੇ ਸਕੈਮ ’ਚ ਛੱਤੀਸਗੜ੍ਹ ਤੇ ਮੁੰਬਈ ’ਚ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਹੁਣ ਤਕ ਇਸ ਮਾਮਲੇ ’ਚ ਕਈ ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਪਿਛਲੇ ਦਿਨੀਂ ਮਹਾਦੇਵ ਬੈਟਿੰਗ ਐਪ ਦੇ ਮੁਖੀ ਰਵੀ ਉੱਪਲ ਨੂੰ ਦੁਬਈ ’ਚ ਪੁਲਸ ਨੇ ਹਿਰਾਸਤ ਵਿਚ ਲਿਆ ਸੀ ਅਤੇ ਈ. ਡੀ. ਉਸ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਜੁਟ ਗਈ ਹੈ।

ਮਹਾਦੇਵ ਐਪ ਦੇ ਮਾਧਿਅਮ ਰਾਹੀਂ ਨਿਸ਼ਾਨੇ ’ਤੇ ਕਾਂਗਰਸ

ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਚਲਾ ਰਹੀ ਹੈ ਅਤੇ 2024 ’ਚ ਪਾਰਟੀ ਮੁੜ ਸੱਤਾ ’ਚ ਆਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ।

ਪਾਰਟੀ ਜਿੱਥੇ ਆਪਣੇ ਪੱਖ ’ਚ ਵੋਟ ਕਰਵਾਉਣ ਲਈ ਰਾਮਲੱਲਾ ਦਾ ਸਹਾਰਾ ਲੈ ਰਹੀ ਹੈ, ਉੱਥੇ ਹੀ ਹੁਣ ਮਹਾਦੇਵ ਐਪ ਦਾ ਉਸ ਨੂੰ ਸਹਾਰਾ ਮਿਲ ਗਿਆ ਹੈ। ਇਸ ਐਪ ਦੇ ਮਾਧਿਅਮ ਰਾਹੀਂ ਵਿਰੋਧੀ ਧਿਰ ਖਾਸ ਤੌਰ ’ਤੇ ਕਾਂਗਰਸ ਨੂੰ ਘੇਰਨਾ ਉਸ ਦੇ ਲਈ ਆਸਾਨ ਹੋ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਇਕ ਸਭਾ ਦੌਰਾਨ ਮਹਾਦੇਵ ਐਪ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਨੇ ਤਾਂ ਮਹਾਦੇਵ ਨੂੰ ਵੀ ਨਹੀਂ ਛੱਡਿਆ। ਉਨ੍ਹਾਂ ਦਾ ਇਸ਼ਾਰਾ ਕਾਂਗਰਸ ਵੱਲ ਸੀ ਕਿਉਂਕਿ ਕਾਂਗਰਸ ਦੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ’ਤੇ ਮਹਾਦੇਵ ਬੈਟਿੰਗ ਐਪ ਦੇ ਪ੍ਰਮੋਟਰਾਂ ਤੋਂ ਕਥਿਤ ਤੌਰ ’ਤੇ 508 ਕਰੋੜ ਰੁਪਏ ਲੈਣ ਦਾ ਦੋਸ਼ ਹੈ।

ਇਹ ਵੀ ਪੜ੍ਹੋ :   ਮਹਿਲਾ ਜੱਜ ਨੇ ਚੀਫ ਜਸਟਿਸ ਤੋਂ ਮੰਗੀ ਇੱਛਾ ਮੌਤ, ਅਦਾਲਤ ’ਚ ਹੋਇਆ ਸੀ ਸ਼ੋਸ਼ਣ

ਅਗਲਾ ਨਿਸ਼ਾਨਾ ਬਣੇਗਾ ਸੌਰਵ ਚੰਦਰਾਕਰ

ਦੁਬਈ ’ਚ ਰਵੀ ਉੱਪਲ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਹੁਣ ਉਸ ਦਾ ਪ੍ਰਮੁੱਖ ਹਿੱਸੇਦਾਰ ਸੌਰਵ ਚੰਦਰਾਕਰ ਅਗਲਾ ਨਿਸ਼ਾਨਾ ਹੋ ਸਕਦਾ ਹੈ। 28 ਸਾਲਾ ਚੰਦਰਾਕਰ ਪਹਿਲਾਂ ਦੁਬਈ ਵਿਚ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਆਪਣੇ ਟਿਕਾਣੇ ਲਗਾਤਾਰ ਬਦਲ ਰਿਹਾ ਹੈ। ਈ. ਡੀ. ਨੂੰ ਮਿਲੀ ਜਾਣਕਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਮਹਾਦੇਵ ਐਪ ਨਾਲ ਜੁੜਿਆ ਸੌਰਵ ਚੰਦਰਾਕਰ ਦੁਬਈ ਤੋਂ ਬਾਅਦ ਸ਼੍ਰੀਲੰਕਾ, ਆਸਟ੍ਰੇਲੀਆ, ਲੰਡਨ ਤੇ ਕੈਰੇਬੀਅਨ ’ਚ ਵੀ ਗਿਆ ਹੈ। ਸੂਤਰ ਦੱਸਦੇ ਹਨ ਕਿ ਫਿਲਹਾਲ ਸੌਰਵ ਚੰਦਰਾਕਰ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲੀ ਪਰ ਉਸ ਦੇ ਇੰਗਲੈਂਡ ’ਚ ਹੋਣ ਦੀ ਸੰਭਾਵਨਾ ਹੈ।

70:30 ਦੇ ਪ੍ਰੋਫਿਟ ਸ਼ੇਅਰਿੰਗ ਦੇ ਨਾਲ ਬਣਾਏ ਜਾਂਦੇ ਸਨ ਫ੍ਰੈਂਚਾਇਜ਼ੀ

ਪਤਾ ਲੱਗਾ ਹੈ ਕਿ ਸੱਟੇਬਾਜ਼ੀ ਐਪ ਮਹਾਦੇਵ ’ਚ ਆਨਲਾਈਨ ਬੁੱਕ ਦਾ ਕੰਮ ਰਵੀ ਤੇ ਸੌਰਵ ਨੇ ਮਿਲ ਕੇ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਇਸ ਨਾਲ ਕਈ ਹੋਰ ਲੋਕ ਵੀ ਜੁੜ ਗਏ। ਖਬਰ ਅਨੁਸਾਰ ਰਵੀ ਤੇ ਸੌਰਵ ਨੇ ਇਸ ਐਪ ਨੂੰ ਅੱਗੇ ਵਧਾਉਣ ਲਈ ਅੱਗੇ ਫ੍ਰੈਂਚਾਇਜ਼ੀ ਦਿੱਤੀ ਹੋਈ ਸੀ, ਜਿਸ ਵਿਚ ਪ੍ਰੋਫਿਟ ਸ਼ੇਅਰਿੰਗ 70:30 ਹੁੰਦੀ ਸੀ।

ਇਸ ਦੇ ਤਹਿਤ ਜੋ ਵੀ ਫ੍ਰੈਂਚਾਇਜ਼ੀ ਬਣਾਇਆ ਜਾਂਦਾ ਸੀ, ਉਸ ਨੂੰ ਬਾਕਾਇਦਾ ਇਕ ਪੈਨਲ ਦਿੱਤਾ ਜਾਂਦਾ ਅਤੇ ਪੈਨਲ ਦੇ ਮਾਧਿਅਮ ਰਾਹੀਂ ਉਹ ਮਹਾਦੇਵ ਬੁੱਕ ਨੂੰ ਚਲਾਉਂਦਾ ਸੀ। ਇਸ ਬੁੱਕ ਵਿਚ ਲੱਗਣ ਵਾਲੇ ਸਾਰੇ ਪੈਸਿਆਂ ਲਈ ਪੈਨਲ ਆਪ੍ਰੇਟਰ ਹੀ ਜ਼ਿੰਮੇਵਾਰ ਹੁੰਦਾ ਸੀ। ਉਸੇ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਬੁੱਕ ਵਿਚ ਲੱਗੀ ਪੂਰੀ ਰਕਮ ਮਾਲਕਾਂ ਨੂੰ ਦੇਵੇ, ਜਿਸ ਦੇ ਲਈ ਵੱਖ-ਵੱਖ ਯੂਜ਼ਰ ਆਈ. ਡੀਜ਼ ਵੀ ਬਣਾ ਕੇ ਦਿੱਤੀਆਂ ਜਾਂਦੀਆਂ ਸਨ। ਇਹ ਸਾਰੀਆਂ ਗੱਲਾਂ ਈ. ਡੀ. ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ :    Mercedes-Benz ਦੀਆਂ ਕਾਰਾਂ 1 ਜਨਵਰੀ ਤੋਂ ਹੋ ਜਾਣਗੀਆਂ ਮਹਿੰਗੀਆਂ, ਜਾਣੋ ਕਿਹੜੇ ਮਾਡਲਾਂ ਦੀ ਵਧੇਗੀ ਕੀਮਤ

ਆਪਣੇ ਪੈਨਲ ਨੂੰ ਇੰਗਲੈਂਡ ਤੋਂ ਆਪ੍ਰੇਟ ਕਰਦਾ ਸੀ ਚੰਦਰ

ਜਾਣਕਾਰੀ ਅਨੁਸਾਰ ਰਵੀ ਉੱਪਲ ਤੇ ਸੌਰਵ ਚੰਦਰਾਕਰ ਦੇ ਨਾਲ ਜਲੰਧਰ ਦੇ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਨੇ ਪਹਿਲਾਂ ਤਾਂ ਫ੍ਰੈਂਚਾਇਜ਼ੀ ਦੇ ਤੌਰ ’ਤੇ ਹੱਥ ਮਿਲਾਇਆ ਸੀ ਪਰ ਬਾਅਦ ’ਚ ਉਹ ਹੌਲੀ-ਹੌਲੀ ਦੋਵਾਂ ਦੇ ਨੇੜੇ ਹੁੰਦਾ ਗਿਆ ਅਤੇ ਇਕ ਤਰ੍ਹਾਂ ਇਨ੍ਹਾਂ ਦੇ ਕੰਮ ਵਿਚ ਹਿੱਸੇਦਾਰ ਬਣ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਚੰਦਰ ਅਗਰਵਾਲ ਦਾ ਦੁਬਈ ਤੇ ਇੰਗਲੈਂਡ ’ਚ ਦਫਤਰ ਹੈ ਜਿੱਥੇ ਮਹਾਦੇਵ ਬੁੱਕ ਦਾ ਕੰਮ ਕੀਤਾ ਜਾਂਦਾ ਹੈ। ਪੁਲਸ ਤੇ ਈ. ਡੀ. ਨੂੰ ਇਹ ਵੀ ਪਤਾ ਲੱਗਾ ਹੈ ਕਿ ਦੁਬਈ ਦਾ ਕੰਮ ਚੰਦਰ ਦਾ ਇਕ ਨਜ਼ਦੀਕੀ ਵਿਅਕਤੀ ਵੇਖਦਾ ਹੈ, ਜਦੋਂਕਿ ਇੰਗਲੈਂਡ ’ਚ ਪੂਰਾ ਦਫਤਰ ਉਹ ਖੁਦ ਵੇਖਦਾ ਹੈ। ਇੱਥੋਂ ਹੀ ਉਹ ਮਹਾਦੇਵ ਐਪ ਦੇ ਆਪਣੇ ਪੈਨਲ ਨੂੰ ਆਪ੍ਰੇਟ ਕਰ ਰਿਹਾ ਸੀ। ਇਸ ਐਪ ਦੇ ਮਾਧਿਅਮ ਰਾਹੀਂ ਕ੍ਰਿਕਟ, ਫੁੱਟਬਾਲ, ਟੈਨਿਸ, ਪੋਕਰ ਅਤੇ ਤੀਨ ਪੱਤੀ ਵਰਗੇ ਪਲੇਟਫਾਰਮ ’ਤੇ ਜੂਏ ਤੇ ਸੱਟੇਬਾਜ਼ੀ ਦਾ ਕੰਮ ਚੱਲਦਾ ਸੀ।

ਇੰਗਲੈਂਡ ਹੀ ਕਿਉਂ ਹੈ ਸੇਫ ਜ਼ੋਨ?

ਖਬਰ ਮਿਲੀ ਹੈ ਕਿ ਪੁਲਸ ਤੇ ਈ. ਡੀ. ਦਾ ਸ਼ਿਕੰਜਾ ਕੱਸਦਾ ਵੇਖ ਕੇ ਮਹਾਦੇਵ ਐਪ ਨਾਲ ਜੁੜੇ ਉਕਤ 32 ਵਿਅਕਤੀਆਂ ਵਿਚੋਂ ਜਿਹੜੇ ਅਜੇ ਪੁਲਸ ਦੇ ਹੱਥ ’ਚੋਂ ਦੂਰ ਹਨ, ਉਹ ਲਗਾਤਾਰ ਆਪਣੇ ਟਿਕਾਣੇ ਬਦਲ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੇ ਇੰਗਲੈਂਡ ’ਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੰਗਲੈਂਡ ਤੋਂ ਭਾਰਤ ਵਿਚ ਕਿਸੇ ਵੀ ਮੁਲਜ਼ਮ ਦੀ ਹਵਾਲਗੀ ਦੀ ਪ੍ਰਕਿਰਿਆ ਕਾਫੀ ਗੁੰਝਲਦਾਰ ਹੈ ਅਤੇ ਅਜਿਹੇ ਜ਼ਿਆਦਾਤਰ ਮਾਮਲਿਆਂ ਵਿਚ ਭਾਰਤ ਨੂੰ ਅਜੇ ਤਕ ਨਿਰਾਸ਼ਾ ਹੀ ਹੱਥ ਲੱਗੀ ਹੈ। ਭਾਵੇਂ ਮੇਹੁਲ ਚੌਕਸੀ ਹੋਵੇ, ਨੀਰਵ ਮੋਦੀ ਹੋਵੇ, ਵਿਜੇ ਮਾਲਿਆ ਹੋਵੇ ਜਾਂ ਲਲਿਤ ਮੋਦੀ, ਇਨ੍ਹਾਂ ਸਾਰਿਆਂ ਦੇ ਮਾਮਲੇ ਵਿਚ ਭਾਰਤ ਅਜੇ ਕੋਈ ਸਫਲਤਾ ਹਾਸਲ ਨਹੀਂ ਕਰ ਸਕਿਆ। ਸ਼ਾਇਦ ਇਹੀ ਕਾਰਨ ਹੈ ਕਿ ਇਹ ਸਾਰੇ ਮੁਲਜ਼ਮ ਇੰਗਲੈਂਡ ’ਚ ਪਨਾਹ ਲੈਣ ਦੀ ਤਿਆਰੀ ਕਰ ਰਹੇ ਹੋਣਗੇ। ਉਂਝ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਭਾਰਤ ’ਚ ਆਪਣੇ ਨਜ਼ਦੀਕੀ ਲੋਕਾਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਨਾਲ ਇਹ ਵਟਸਐਪ ਜਾਂ ਵੀਡੀਓ ਕਾਲਿੰਗ ਰਾਹੀਂ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ :    ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News