ਬੀਜੇਪੀ ਵਿਧਾਇਕ ਨਾਲ ਖਿੱਚ-ਧੂਹ ਦੀ ਘਟਨਾ ਤੋਂ ਬਾਅਦ ਕਪੂਰਥਲਾ ਵਿਚ ਕੌਂਸਲਰ ਨਾਲ ਵਾਪਰੀ ਇਹ ਘਟਨਾ
Monday, Mar 29, 2021 - 03:11 AM (IST)
ਕਪੂਰਥਲਾ (ਇੰਟ.)- ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਐਤਵਾਰ ਨੂੰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਾਰਟੀ ਨੇਤਾਵਾਂ ਅਤੇ ਵਰਕਰਾਂ ਵਿੱਚ ਕਾਫੀ ਗੁੱਸਾ ਹੈ। ਜਿਸ ਨੂੰ ਲੈ ਕੇ ਭਾਜਪਾਈਆਂ ਨੇ ਅੱਧ ਨੰਗੇ ਧੜ ਹੋ ਕੇ ਕਈ ਥਾਈਂ ਪ੍ਰਦਰਸ਼ਨ ਵੀ ਕੀਤਾ। ਇਸੇ ਦੌਰਾਨ ਕਪੂਰਥਲਾ ਵਿਚ ਇਕ ਵਾਰ ਫਿਰ ਤੋਂ ਸਥਿਤੀ ਵਿਗੜਦੀ ਨਜ਼ਰ ਆਈ। ਕਪੂਰਥਲਾ ਵਿਚ ਭਾਜਪਾਈਆਂ ਨੂੰ ਕਿਸਾਨ ਸੰਗਠਨਾਂ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਜਪਾ ਕੌਂਸਲਰ ਨੂੰ ਜਾਨ ਬਚਾਉਣ ਲਈ ਸਕੂਟੀ ਲੈ ਕੇ ਭੱਜਣਾ ਪਿਆ।ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ-31 ਤੱਕ ਐਲਾਨੇ ਜਾਣਗੇ ਨਾਨ-ਬੋਰਡ ਕਲਾਸਾਂ ਦੇ ਨਤੀਜੇ, 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ
ਦਰਅਸਲ, ਇਥੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿਚ ਐਤਵਾਰ ਨੂੰ ਨੇਤਾ ਸ਼ਨੀਵਾਰ ਨੂੰ ਮੁਕਤਸਰ ਜ਼ਿਲੇ ਦੇ ਕਸਬਾ ਮਲੋਟ ਵਿਚ ਵਾਪਰੀ ਘਟਨਾ ਵਿਰੁੱਧ ਮੀਟਿੰਗ ਕਰਨ ਪਹੁੰਚੇ ਸਨ। ਮੀਟਿੰਗ ਬਾਰੇ ਸੂਚਨਾ ਮਿਲਦਿਆਂ ਹੀ ਇਥੇ ਕਿਸਾਨ ਸੰਗਠਨਾਂ ਨਾਲ ਜੁੜੇ ਲੋਕ ਪਹੁੰਚਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਭਾਜਪਾ ਦੇ ਸਾਬਕਾ ਕੌਂਸਲਰ ਧਰਮਪਾਲ ਮਹਾਜਨ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ। ਆਖਿਰ ਜਾਨ ਬਚਾਉਣ ਲਈ ਸਾਬਕਾ ਕੌਂਸਲਰ ਇਕ ਸਕੂਟੀ ਲੈ ਕੇ ਭੱਜ ਗਏ।