ਭਾਜਪਾ ਵੱਲੋਂ ਮੈਦਾਨ ''ਚ ਉਤਾਰੇ ਗਏ 4 ''ਚੋਂ 3 ਉਮੀਦਵਾਰ ਅਕਾਲੀ ਪਿਛੋਕੜ ਵਾਲੇ, ਅਕਾਲੀ ਦਲ ਖ਼ੁਦ ਮੈਦਾਨ ''ਚੋਂ ਬਾਹਰ
Wednesday, Oct 30, 2024 - 05:02 AM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ’ਚ ਭਾਜਪਾ ਵੱਲੋਂ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਲਈ ਜੋ 4 ਥਾਵਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ’ਚੋਂ ਇਕ ਵੀ ਭਾਜਪਾ ਪਿਛੋਕੜ ਰੱਖਣ ਵਾਲਾ ਉਮੀਦਵਾਰ ਨਹੀਂ ਹੈ। ਜਿਹੜੇ ਉਮੀਦਵਾਰ ਉਤਾਰੇ ਗਏ ਹਨ, ਉਨ੍ਹਾਂ ’ਚ 3 ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਬਣ ਕੇ ਮੰਤਰੀ ਬਣਨ ਦਾ ਆਨੰਦ ਮਾਣ ਚੁੱਕੇ ਹਨ ਅਤੇ ਹੁਣ ਭਾਜਪਾ ’ਚ ਸ਼ਾਮਲ ਹੋਣ ’ਤੇ ਹੁਣ ਉਹ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ।
ਇਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹੇ ਤੋਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਮੰਤਰੀ ਰਹੇ ਸੋਹਣ ਸਿੰਘ ਠੰਡਲ ਚੱਬੇਵਾਲ ਤੋਂ ਮੈਦਾਨ ’ਚ ਹਨ, ਜਦੋਂਕਿ ਰਵੀਕਰਨ ਸਿੰਘ ਕਾਹਲੋਂ ਜੋ ਅਕਾਲੀ ਦਲ ਦੀ ਟਿਕਟ ’ਤੇ 2 ਵਾਰੀ ਚੋਣ ਲੜ ਚੁੱਕੇ ਹਨ, ਉਨ੍ਹਾਂ ਦੇ ਪਿਤਾ ਸ. ਕਾਹਲੋਂ ਅਕਾਲੀ ਸਰਕਾਰ ’ਚ ਮੰਤਰੀ ਰਹੇ ਹਨ, ਉਹ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੀ ਟਿਕਟ ’ਤੇ ਕਿਸਮਤ ਆਜ਼ਮਾ ਰਹੇ ਹਨ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ
ਗੱਲ ਰਹੀ ਬਰਨਾਲੇ ਦੀ, ਇਸ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਭਾਜਪਾ ਦੀ ਟਿਕਟ ’ਤੇ ਮੈਦਾਨ ’ਚ ਉਤਰੇ ਹੋਏ ਹਨ। ਇਹ ਉਮੀਦਵਾਰ ਵੱਖ-ਵੱਖ ਹਲਕਿਆਂ ’ਚ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਆਜ਼ਮਾਏ ਹੋਏ ਹਨ ਪਰ ਹੁਣ ਭਾਜਪਾ ਆਪਣੀ ਟਿਕਟ ’ਤੇ ਇਨ੍ਹਾਂ ਨੂੰ ਆਜ਼ਮਾ ਰਹੀ ਹੈ।
ਬਾਕੀ ਅਕਾਲੀ ਦਲ ਇਸ ਵਾਰ ਮੈਦਾਨ ’ਚੋਂ ਬਾਹਰ ਹੈ, ਜਿਸ ਕਰ ਕੇ ਸਿਆਸੀ ਹਲਕਿਆਂ ’ਚ ਚਰਚਾ ਹੋ ਰਹੀ ਹੈ ਕਿ ਅਕਾਲੀ ਦਲ ਦੇ ਪਿਛੋਕੜ ਨਾਲ ਸਬੰਧ ਰੱਖਣ ਵਾਲੇ 3 ਉਮੀਦਵਾਰਾਂ ਦੀ ਮਦਦ ਕਿਧਰੇ ਅਕਾਲੀ ਦਲ ਅੰਦਰਖਾਤੇ ਤਾਂ ਨਹੀਂ ਕਰ ਰਿਹਾ, ਤਾਂ ਜੋ ਭਵਿੱਖ ’ਚ ਭਾਜਪਾ ਨਾਲ ਗੱਠਜੋੜ ਦਾ ਰਾਹ ਪੱਧਰਾ ਹੋ ਸਕੇ।
ਇਹ ਵੀ ਪੜ੍ਹੋ- ਸਾਵਧਾਨ ! ਹੁਣ ਨਹੀਂ ਕਰ ਸਕੋਗੇ ਇਹ ਕੰਮ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e