ਪੰਜਾਬ ਵਿਧਾਨ ਸਭਾ ਚੋਣਾਂ : ''ਭਾਜਪਾ'' ਹੋਰ ਸਾਬਕਾ ਅਧਿਕਾਰੀਆਂ ਨੂੰ ਵੀ ਬਣਾ ਸਕਦੀ ਹੈ ਉਮੀਦਵਾਰ

01/24/2022 12:16:47 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਕੀ ਪਾਰਟੀਆਂ ਦੀ ਤਰ੍ਹਾਂ ਭਾਜਪਾ ਵੱਲੋਂ ਵੀ ਸਾਬਕਾ ਅਧਿਕਾਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ 'ਚ ਪਹਿਲੀ ਸੂਚੀ 'ਚ ਲੁਧਿਆਣਾ ਜ਼ਿਲ੍ਹੇ 'ਚ ਸਾਬਕਾ ਆਈ. ਏ. ਐੱਸ. ਐੱਸ. ਆਰ. ਨੂੰ ਗਿੱਲ ਅਤੇ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਜਗਰਾਓਂ ਤੋਂ ਟਿਕਟ ਦਿੱਤੀ ਗਈ ਹੈ, ਜਦੋਂ ਕਿ ਬਲਾਚੌਰ ਤੋਂ ਚੋਣਾਂ ਲੜਨ ਵਾਲੇ ਅਸ਼ੋਕ ਬਾਠ ਰਿਟਾਇਰਡ ਆਈ. ਪੀ. ਐੱਸ. ਹਨ। ਇਸ ਤੋਂ ਇਲਾਵਾ ਵੀ ਕੁੱਝ ਸਾਬਕਾ ਅਧਿਕਾਰੀਆਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਨ੍ਹਾਂ 'ਚ ਸਾਬਕਾ ਡੀ. ਜੀ. ਪੀ. ਸਰਬਜੀਤ ਵਿਰਕ ਅਤੇ ਪੀ. ਐੱਸ. ਗਿੱਲ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਹੋਣ ਦੀ ਸੰਭਾਵਨਾ

ਦੱਸਿਆ ਜਾ ਰਿਹਾ ਹੈ ਕਿ ਮੋਗਾ ਤੋਂ ਪਹਿਲਾਂ ਚੋਣਾਂ ਲੜ ਚੁੱਕੇ ਗਿੱਲ ਦੀ ਦਾਅਵੇਦਾਰੀ ਦੇ ਚੱਲਦਿਆਂ ਹੀ ਕਾਂਗਰਸ ਛੱਡਣ ਵਾਲੇ ਵਿਧਾਇਕ ਹਰਜੋਤ ਕਮਲ ਨੂੰ ਹੁਣ ਤੱਕ ਟਿਕਟ ਨਹੀਂ ਦਿੱਤੀ ਗਈ ਸੀ, ਜਦੋਂ ਕਿ ਵਿਰਕ ਨੂੰ ਦੋਆਬਾ ਦੀ ਕਿਸੇ ਸੀਟ ਤੋਂ ਚੋਣ ਮੈਦਾਨ 'ਚ ਉਤਾਰਨ ਦੀ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਜਨਰਲ ਜੇ. ਜੇ. ਸਿੰਘ ਵੀ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਹਨ, ਜੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਚੋਣਾਂ ਲੜ ਚੁੱਕੇ ਹਨ।

ਇਹ ਵੀ ਪੜ੍ਹੋ : ਡੇਹਲੋਂ ਦੇ ਗੁਰਦੁਆਰਾ ਸਾਹਿਬ 'ਚ ਜਨਾਨੀ ਵੱਲੋਂ ਬੇਅਦਬੀ ਦੀ ਅਫ਼ਵਾਹ ਨਾਲ ਮਚੀ ਹਫੜਾ-ਦਫੜੀ
ਸੈਂਟਰਲ ਤੋਂ ਟਿਕਟ ਨਾ ਮਿਲਣ 'ਤੇ ਪਰਵੀਨ ਬਾਂਸਲ ਨੇ ਫਿਰ ਕੀਤਾ ਹਲਕਾ ਉੱਤਰੀ ਦਾ ਰੁਖ
ਕਾਫੀ ਦੇਰ ਤੱਕ ਹਲਕਾ ਸੈਂਟਰਲ ਤੋਂ ਸਰਗਰਮ ਰਹਿਣ ਦੇ ਬਾਵਜੂਦ ਭਾਜਪਾ ਵੱਲੋਂ ਦੁਬਾਰਾ ਗੁਰਦੇਵ ਸ਼ਰਮਾ ਦੇਬੀ ਨੂੰ ਉਮੀਦਵਾਰ ਬਣਾਉਣ ਦੇ ਮੱਦੇਨਜ਼ਰ ਭਾਜਪਾ ਨੇਤਾ ਪਰਵੀਨ ਬਾਂਸਲ ਨੇ ਇਕ ਵਾਰ ਫਿਰ ਹਲਕਾ ਉੱਤਰੀ ਦਾ ਰੁਖ ਕਰ ਲਿਆ ਹੈ। ਉਹ ਪਹਿਲਾਂ 2 ਵਾਰ ਇਸੇ ਸੀਟ ਤੋਂ ਚੋਣਾਂ ਲੜ ਚੁੱਕੇ ਹਨ ਪਰ ਹੁਣ ਉਨ੍ਹਾਂ ਵਲੋਂ ਪਿਛਲੇ ਕੁੱਝ ਸਾਲਾਂ ਤੋਂ ਹਲਕਾ ਸੈਂਟਰਲ 'ਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ ਪਰ ਟਿਕਟ ਨਹੀਂ ਮਿਲੀ।

ਇਹ ਵੀ ਪੜ੍ਹੋ : 'ਕੈਪਟਨ' ਨੇ ਪਹਿਲੀ ਸੂਚੀ ’ਚ ਦਿਖਾਇਆ ਸਿਆਸੀ ਤਜਰਬਾ, ਸਾਰੇ ਵਰਗਾਂ ਨੂੰ ਦਿੱਤੀ ਤਰਜ਼ਮਾਨੀ

ਇਸ ਤੋਂ ਬਾਅਦ ਬਾਂਸਲ ਨੇ ਫੇਸਬੁੱਕ ਪੋਸਟ ਜ਼ਰੀਏ ਹਲਕਾ ਉੱਤਰੀ 'ਚ ਵਾਪਸੀ ਕਰਨ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਭਾਜਪਾ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਅਤੇ ਪਹਿਲਾਂ ਬਾਂਸਲ ਦੀ ਗੈਰ ਮੌਜੂਦਗੀ ਦੇ ਚੱਲਦਿਆਂ ਹਲਕਾ ਉੱਤਰੀ 'ਤੇ ਦਾਅਵੇਦਾਰੀ ਜਤਾਉਣ ਵਾਲੇ ਭਾਜਪਾ ਆਗੂਆਂ ਜੀਵਨ ਗੁਪਤਾ, ਅਨਿਲ ਸਰੀਨ ਅਤੇ ਰਾਜੀਵ ਕਤਨਾ ਵੱਲੋਂ ਵੀ ਟਿਕਟ ਲਈ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News