ਅੱਜ ਆਵੇਗੀ ''ਭਾਜਪਾ'' ਦੀ ਪਹਿਲੀ ਸੂਚੀ, ਮਾਲਵਾ ਦੀਆਂ 6 ਸੀਟਾਂ ਸਬੰਧੀ ਅੜੇ ''ਕੈਪਟਨ''

Monday, Jan 17, 2022 - 11:13 AM (IST)

ਅੱਜ ਆਵੇਗੀ ''ਭਾਜਪਾ'' ਦੀ ਪਹਿਲੀ ਸੂਚੀ, ਮਾਲਵਾ ਦੀਆਂ 6 ਸੀਟਾਂ ਸਬੰਧੀ ਅੜੇ ''ਕੈਪਟਨ''

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਸੋਮਵਾਰ ਨੂੰ ਆਉਣ ਦੀ ਉਮੀਦ ਹੈ। ਇਸ ਸਬੰਧ ’ਚ ਭਾਜਪਾ ਸੰਸਦੀ ਬੋਰਡ ਦੀ ਬੈਠਕ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਬੁਲਾ ਲਈ ਗਈ ਹੈ। ਬੈਠਕ ਵਿਚ ਪੰਜਾਬ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ, ਸਹਿ-ਇੰਚਾਰਜ ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਅਤੇ ਵਿਨੋਦ ਚਾਵੜਾ, ਪ੍ਰਦੇਸ਼ ਇੰਚਾਰਜ ਦੁਸ਼ਯੰਤ ਗੌਤਮ, ਸੌਦਾਨ ਸਿੰਘ, ਡਾ. ਨਰਿੰਦਰ ਸਿੰਘ ਰਾਣਾ, ਕੌਮੀ ਜਨਰਲ ਸਕੱਤਰ ਤਰੁਣ ਚੁਘ, ਪੰਜਾਬ ਟੀਮ ਤੋਂ ਅਸ਼ਵਨੀ ਸ਼ਰਮਾ, ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਆਲ ਸਿੰਘ ਸੋਢੀ, ਰਾਜੇਸ਼ ਬਾਘਾ ਅਤੇ ਪਵਨ ਰਾਣਾ ਵੀ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਜਲੰਧਰ ਦਾ PAP ਚੌਂਕ ਅੱਜ ਪੂਰੀ ਤਰ੍ਹਾਂ ਰਹੇਗਾ ਬੰਦ, ਜਾਣੋ ਕੀ ਹੈ ਕਾਰਨ
ਮਾਲਵੇ ਦੀਆਂ 6 ਸੀਟਾਂ ’ਤੇ ਪੇਚ
ਸੂਤਰਾਂ ਮੁਤਾਬਕ ਭਾਜਪਾ ਦੀ ਸਹਿਯੋਗੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਲਵੇ ਦੀਆਂ 6 ਸੀਟਾਂ ’ਤੇ ਆਪਣੇ ਉਮੀਦਵਾਰ ਚਾਹੁੰਦੇ ਹਨ, ਜਦੋਂ ਕਿ ਭਾਜਪਾ ਖ਼ੁਦ ਇਨ੍ਹਾਂ ਸੀਟਾਂ ’ਤੇ ਲੜਨਾ ਚਾਹੁੰਦੀ ਹੈ। ਇਸ ਨੂੰ ਲੈ ਕੇ ਦੋਵੇਂ ਪਾਰਟੀਆਂ ’ਚ ਪੇਚ ਫਸ ਗਿਆ ਹੈ। ਇਨ੍ਹਾਂ ਸੀਟਾਂ ਵਿਚ ਬਠਿੰਡਾ ਸ਼ਹਿਰੀ, ਫਰੀਦਕੋਟ, ਮੁਕਤਸਰ, ਮਾਨਸਾ, ਬਰਨਾਲਾ ਅਤੇ ਰਾਮਪੁਰਾ ਫੂਲ ਸ਼ਾਮਲ ਹਨ। ਅਮਰਿੰਦਰ ਦੀ ਦਲੀਲ ਹੈ ਕਿ ਇਨ੍ਹਾਂ ਸੀਟਾਂ ’ਤੇ ਭਾਜਪਾ ਕੋਲ ਜਿੱਤ ਵਿਚ ਸਮਰੱਥਾਵਾਨ ਉਮੀਦਵਾਰ ਨਹੀਂ ਹਨ। ਅਜਿਹੇ ਵਿਚ ਸੰਭਵ ਹੈ ਕਿ ਭਾਜਪਾ ਇਹ ਸੀਟਾਂ ਨਾ ਛੱਡੇ ਪਰ ਕੈਪਟਨ ਦਾ ਉਮੀਦਵਾਰ ਭਾਜਪਾ ਦੇ ਚੋਣ ਚਿੰਨ੍ਹ ’ਤੇ ਚੋਣ ਲੜੇ। ਇਸ ਲਈ ਅਮਰਿੰਦਰ ਵੀ ਤਿਆਰ ਹੋ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਕੌਂਸਲਰ ਦੀ ਕਾਰ ਹੇਠਾਂ ਆ ਕੇ 2 ਨੌਜਵਾਨਾਂ ਦੀ ਮੌਤ, ਦੇਖੋ ਭਿਆਨਕ ਮੰਜ਼ਰ ਦੀਆਂ ਤਸਵੀਰਾਂ
ਅਸ਼ਵਨੀ ਸ਼ਰਮਾ ਨੇ ਕੀਤੀ ਸੰਘ ਨੇਤਾਵਾਂ ਨਾਲ ਚਰਚਾ
ਇਸ ਦੌਰਾਨ ਐਤਵਾਰ ਦੁਪਹਿਰ 1 ਤੋਂ 5 ਵਜੇ ਤੱਕ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸੈਕਟਰ-37 ਸਥਿਤ ਪਾਰਟੀ ਦਫ਼ਤਰ ਤੋਂ ਗਾਇਬ ਰਹੇ। ਪਤਾ ਲੱਗਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਵਿਚ ਸੰਘ ਦਫ਼ਤਰ ਜਾ ਕੇ ਸੰਘ ਦੇ ਪ੍ਰਮੁੱਖ ਨੇਤਾਵਾਂ ਨਾਲ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਤੋਂ ਪਹਿਲਾਂ ਭਾਜਪਾ ਦੇ ਕੌਮੀ ਉਪ-ਪ੍ਰਧਾਨ ਸੌਦਾਨ ਸਿੰਘ ਵੀ ਉੱਥੇ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਇਸ ਵਾਰ ਪੰਜਾਬ ਚੋਣਾਂ 'ਚ ਸਰਗਰਮ ਨਹੀਂ ਦਿਖ ਰਹੇ NRI, ਸਾਰੀਆਂ ਸਿਆਸੀ ਪਾਰਟੀਆਂ ਤੋਂ ਵੱਟਿਆ ਟਾਲਾ

ਸੂਤਰਾਂ ਮੁਤਾਬਕ ਇਸ ਬੈਠਕ ਵਿਚ ਭਾਜਪਾ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ, ਜੋ ਸੰਸਦੀ ਬੋਰਡ ਦੇ ਸਾਹਮਣੇ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਘ ਪਹਿਲਾਂ ਤੋਂ ਹੀ ਆਪਣੇ ਪੱਧਰ ’ਤੇ ਪੰਜਾਬ ਵਿਚ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਜ਼ਮੀਨੀ ਪੱਧਰ ’ਤੇ ਲੋਕਾਂ ਦਾ ਮਨ ਫਰੋਲ ਚੁੱਕਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News