ਚੋਣ ਨਤੀਜਿਆਂ ’ਤੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਦਾ ਵੱਡਾ ਬਿਆਨ, ਰੇਗਿਸਤਾਨ ’ਚ ਖਿੜਿਆ ਭਾਜਪਾ ਦਾ ਕਮਲ

Sunday, Jun 26, 2022 - 06:26 PM (IST)

ਸੰਗਰੂਰ : ਸੰਗਰੂਰ ਲੋਕ ਸਭਾ ਸੀਟ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਖਿਆ ਹੈ ਕਿ ਚੋਣਾਂ ਵਿਚ ਜਨਤਾ ਦਾ ਫਤਵਾ ਸਿਰ ਮੱਥੇ ’ਤੇ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਕਿਹਾ ਹੈ ਕਿ ਹੁਣ ਤੱਕ ਦੇ ਰੁਝਾਨਾਂ ਤੋਂ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਨਾਕਾਰ ਦਿੱਤਾ ਹੈ। 9 ਵਿਧਾਇਕ, ਤਿੰਨ ਮੰਤਰੀ ਅਤੇ ਇਕ ਮੁੱਖ ਮੰਤਰੀ ਇਥੇ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ। ਚੋਣਾਂ ਵਿਚ ਲੋਕਾਂ ਨੇ ਸਾਫ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ’ਤੇ ਪੂਰੀ ਨਹੀਂ ਉਤਰੀ ਹੈ, ਜਿਸ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ।

ਇਹ ਵੀ ਪੜ੍ਹੋ : LIVE ਸੰਗਰੂਰ ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ 2,056 ਵੋਟਾਂ ਨਾਲ ਅੱਗੇ , ਕਰੀਬ 2 ਲੱਖ ਵੋਟਾਂ ਦੀ ਗਿਣਤੀ ਪੈਂਡਿੰਗ

ਕੇਵਲ ਸਿੰਘ ਢਿੱਲੋਂ ਨੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ’ਤੇ ਇਥੋਂ ਲੜੀ ਹੈ। ਭਾਜਪਾ ਲਈ ਇਹ ਰੇਗਿਸਤਾਨ ਸੀ ਜਿਸ ਵਿਚ ਅੱਜ ਕਮਲ ਦਾ ਫੁੱਲ ਖਿੜ ਗਿਆ ਹੈ। 990 ਪਿੰਡਾਂ ਵਿਚ, 1800 ਬੂਥ ਲਗਾਏ ਗਏ, ਸਾਰੀਆਂ ਥਾਵਾਂ ’ਤੇ ਪਾਰਟੀ ਦੇ ਵਰਕਰ ਮੌਜੂਦ ਹਨ। ਭਾਜਪਾ ਨੇ ਅੱਜ ਸ਼ਾਨਦਾਰ ਨੀਂਹ ਪੱਥਰ ਰੱਖ ਦਿੱਤਾ ਹੈ, ਇਸ ਤੋਂ ਸਾਫ ਹੋ ਗਿਆ ਹੈ ਕਿ 2024 ਅਤੇ 2027 ਵਿਚ ਭਾਰਤੀ ਜਨਤਾ ਪਾਰਟੀ ਦਾ ਹੀ ਰਾਜ ਹੋਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦਾ ਵੱਡਾ ਦਾਅਵਾ

ਕੀ ਹਨ ਹੁਣ ਤੱਕ ਦੇ ਚੋਣ ਨਤੀਜੇ
ਹੁਣ ਤੱਕ ਦੇ ਚੋਣ ਨਤੀਜਿਆਂ ਮੁਤਾਬਕ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਲਗਾਤਾਰ ਅੱਗੇ ਚੱਲ ਰਹੇ ਹਨ ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਦੂਜੇ ਨੰਬਰ ’ਤੇ ਹਨ। ਜੇਕਰ ਬਾਕੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੀਜੇ, ਭਾਜਪਾ ਚੌਥੇ ਅਤੇ ਅਕਾਲੀ ਦਲ ਪੰਜਵੇਂ ਨੰਬਰ ’ਤੇ ਹੈ। 

ਇਹ ਵੀ ਪੜ੍ਹੋ : ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News