ਭਾਜਪਾ ਦਾ ਐੱਸ. ਸੀ ਵਿੰਗ ਪੰਜਾਬ ਦਾ ਕੈਸ਼ੀਅਰ ਤੇ ਸਾਬਕਾ ਸਰਪੰਚ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ

Monday, Aug 09, 2021 - 02:45 PM (IST)

ਭਾਜਪਾ ਦਾ ਐੱਸ. ਸੀ ਵਿੰਗ ਪੰਜਾਬ ਦਾ ਕੈਸ਼ੀਅਰ ਤੇ ਸਾਬਕਾ ਸਰਪੰਚ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ

ਗੁਰੂਹਰਸਹਾਏ (ਮਨਜੀਤ) : ਆਮ ਆਦਮੀ ਪਾਰਟੀ ਵੱਲੋਂ ਬਿਜਲੀ ਗਰੰਟੀ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿਚ ਲਗਾਤਾਰ ਗਾਰੰਟੀ ਕਾਰਡ ਭਰੇ ਜਾ ਰਹੇ ਹਨ ਜਿਸ ’ਤੇ ਛੋਟੀਆਂ ਜਨ ਸਭਾ ਨੂੰ ਸੰਬੋਧਨ ਵੀ ਕੀਤਾ ਜਾ ਰਿਹਾ ਹੈ। ਕੇਜਰੀਵਾਲ ਦੇ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਤਰ੍ਹਾਂ ਪਾਰਟੀ ਨੂੰ ਵੱਡਾ ਹੁੰਗਾਰਾ ਉਦੋਂ ਮਿਲਿਆ ਜਦ ਪਿੰਡ ਚੱਕ ਪੰਜੇ ਕੇ ਦੇ ਸਾਬਕਾ ਸਰਪੰਚ ਅਤੇ ਭਾਜਪਾ ਦਾ ਸੂਬਾ ਪੱਧਰੀ ਆਗੂ ਦਰਜਨ ਭਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਚੱਕ ਪੰਜੇ ਕੇ ਦੇ ਸਾਬਕਾ ਸਰਪੰਚ ਸਾਥੀਆਂ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਦੇ ਸਿਰਪਾਓ ਪਾ ਕੇ ਆਪ ਪਾਰਟੀ ਦੇ ਸੀਨੀਅਰ ਆਗੂ ਤੇ ਬੀਸੀ ਵਿੰਗ ਦੇ ਆਗੂ ਮਲਕੀਤ ਥਿੰਦ ਨੇ ਸ਼ਾਮਲ ਕੀਤਾ ਅਤੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਤੀ ਗਰੰਟੀ ਨੂੰ ਘਰ-ਘਰ ਜਨ ਸਭਾਵਾਂ ਕਰਕੇ ਪਹੁੰਚਾਇਆ ਜਾ ਰਿਹਾ ਹੈ, ਜਿਸ ਕਰਕੇ ਲੋਕ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਸ਼ਾਮਲ ਹੋਣ ਵਾਲਿਆਂ ਵਿਚ ਦੇਸ ਰਾਜ ਸਾਬਕਾ ਸਰਪੰਚ, ਬੂਟਾ ਸਿੰਘ, ਜੋਗਿੰਦਰ ਸਿੰਘ, ਜੰਗੀਰ ਸਿੰਘ, ਪਿਆਰਾ ਸਿੰਘ, ਪ੍ਰੇਮ ਸਿੰਘ, ਕੁੰਦਨ ਸਿੰਘ, ਬਾਜ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਪੂਰਨ ਸਿੰਘ, ਸੁੱਖਾ ਸਿੰਘ, ਬੂਟਾ ਸਿੰਘ, ਦਿਲਾਵਰ ਸਿੰਘ, ਪੂਰਨ ਸਿੰਘ ਨੇ ਸ਼ਾਮਲ ਹੋਏ।


author

Gurminder Singh

Content Editor

Related News