ਭਾਜਪਾ ਦਾ ਵਿਰੋਧ ਲਗਾਤਾਰ ਜਾਰੀ, ਹੁਣ ਪਿੰਡ ਕੌਲਗੜ੍ਹ ''ਚ ਲੱਗੇ ਬਾਈਕਾਟ ਦੇ ਪੋਸਟਰ

Saturday, Feb 13, 2021 - 06:09 PM (IST)

ਭਾਜਪਾ ਦਾ ਵਿਰੋਧ ਲਗਾਤਾਰ ਜਾਰੀ, ਹੁਣ ਪਿੰਡ ਕੌਲਗੜ੍ਹ ''ਚ ਲੱਗੇ ਬਾਈਕਾਟ ਦੇ ਪੋਸਟਰ

ਅਮਲੋਹ (ਗਰਗ) : ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਕਰਨ ਦੇ ਬੋਰਡ ਪਿੰਡ ਕੋਲਗੜ੍ਹ ਵਾਸੀਆਂ ਵੱਲੋਂ ਪਿੰਡ ਵਿਚ ਲਗਾਏ ਗਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਵੀ ਕਿਸਾਨ ਵਿਰੋਧੀ ਦਸਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ ਹੈ। ਉਥੇ ਹੀ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਬੋਰਡਾਂ 'ਤੇ ਲਿਖਿਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਿਅਕਤੀ ਜਾਂ ਲੀਡਰ ਪਿੰਡ ਵਿਚ ਦਾਖ਼ਲ ਹੋਣ ਦੀ ਸਖ਼ਤ ਮਨਾਈ ਹੈ, ਜੇਕਰ ਕੋਈ ਵੀ ਵਿਅਕਤੀ ਪਿੰਡ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਆਪਣੇ ਬੇਇਜ਼ਤੀ ਅਤੇ ਜਾਨ ਮਾਲ ਦਾ ਖੁਦ ਜ਼ਿੰਮੇਵਾਰੀ ਹੋਵੇਗਾ।

ਇਹ ਵੀ ਪੜ੍ਹੋ : ਫ਼ਿਲੌਰ ਦੇ ਇਸ ਪਿੰਡ ਨੇ ਨੌਦੀਪ ਕੌਰ ਦੀ ਰਿਹਾਈ ਲਈ ਕਰ ਦਿੱਤਾ ਵੱਡਾ ਐਲਾਨ (ਵੀਡੀਓ)

ਇਸ ਮੌਕੇ ਕੌਲਗੜ੍ਹ ਦੇ ਵਸਨੀਕ ਸੋਨੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਕਿਸਾਨ ਪੱਖੀ ਨਹੀਂ ਹਨ ਜਿਸ ਕਰਕੇ ਅੱਜ ਕਿਸਾਨ ਆਪਣੇ ਹੱਕ ਬਚਾਉਣ ਲਈ ਸੜਕਾਂ ਉਤੇ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰਨ ਲਈ ਮਜਬੂਰ ਹੈ ਅਤੇ ਬਹੁਤ ਸਾਰੇ ਕਿਸਾਨ ਆਪਣੀ ਜਾਨ ਵੀ ਕੁਰਬਾਨ ਕਰ ਚੁੱਕੇ ਹਨ ਜਿਸਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਪਰ ਸਰਕਾਰ ਨੂੰ ਫਿਰ ਵੀ ਕੋਈ ਪ੍ਰਵਾਹ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨੀ ਸੰਘਰਸ਼ ਅੱਗੇ ਝੁਕਣਾ ਹੀ ਹੋਵੇਗਾ।

ਇਹ ਵੀ ਪੜ੍ਹੋ : ਨਵਰੀਤ ਨੂੰ ਇਨਸਾਫ਼ ਦਿਵਾਉਣ ਲਈ ਇਕੱਠੇ ਹੋਏ ਖਹਿਰਾ ਤੇ ਢੀਂਡਸਾ


author

Gurminder Singh

Content Editor

Related News