ਜਲੰਧਰ ਦੇ ਸਾਬਕਾ ਬਿਸ਼ਪ ਵਿਰੁੱਧ ਵਿਖਾਵੇ ''ਚ ਸ਼ਾਮਲ ਹੋਈ ਨੰਨ ਨੂੰ ਨੋਟਿਸ
Thursday, Jan 10, 2019 - 11:03 AM (IST)

ਕੋਚੀ/ਜਲੰਧਰ (ਭਾਸ਼ਾ)— ਜਬਰ-ਜ਼ਨਾਹ ਦੇ ਇਕ ਮਾਮਲੇ 'ਚ ਜਲੰਧਰ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਵਿਰੁੱਧ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੀ ਕੇਰਲ ਦੀ ਇਕ ਨੰਨ ਨੂੰ ਨੋਟਿਸ ਭੇਜ ਕੇ ਦੋਸ਼ ਲਗਾਇਆ ਗਿਆ ਹੈ ਕਿ ਉਹ ਧਾਰਮਿਕ ਸਿਧਾਂਤਾਂ ਵਿਰੁੱਧ ਜ਼ਿੰਦਗੀ ਬਿਤਾ ਰਹੀ ਹੈ। ਨੋਟਿਸ ਇਥੇ ਅਲੂਵਾ ਸਥਿਤ ਇਕ ਧਾਰਮਿਕ ਗਰੁੱਪ ਨੇ ਭੇਜਿਆ ਹੈ। ਨੋਟਿਸ 'ਚ 'ਫਰਾਂਸੀਕਨ ਕਲੇਰਿਸਟ ਕਾਂਗ੍ਰੇਗੇਸ਼ਨ' ਨੇ ਸਿਸਟਰ ਲੂਸੀ ਕਲਪੁਰਾ ਨੂੰ ਬੁੱਧਵਾਰ ਸਵੇਰੇ 11 ਵਜੇ ਸੁਪੀਰੀਅਰ ਜਨਰਲ ਸਿਸਟਰ ਐੱਨ. ਜੋਸੇਫ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਧਾਰਮਿਕ ਗਰੁੱਪ ਨੇ ਉਸ ਦੇ ਲਾਇਸੈਂਸ ਲੈਣ, ਕਾਰ ਖਰੀਦਣ ਲਈ ਕਰਜ਼ਾ ਲੈਣ ਅਤੇ ਆਪਣੇ ਸੀਨੀਅਰਾਂ ਦੀ ਆਗਿਆ ਤੋਂ ਬਿਨਾਂ ਪੈਸੇ ਖਰਚ ਕਰਕੇ ਕਿਤਾਬ ਪ੍ਰਕਾਸ਼ਿਤ ਕਰਵਾਉਣ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ।