ਬਰਥ-ਡੇ ਪਾਰਟੀ ’ਚ ਬੈਠੇ ਦੋਸਤਾਂ ਵਿਚਾਲੇ ਹੋਇਆ ਝਗੜਾ, ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵੱਢ-ਟੁੱਕ

Wednesday, Apr 06, 2022 - 06:21 PM (IST)

ਲੁਧਿਆਣਾ (ਜ.ਬ.) : ਬਰਥਡੇ ਪਾਰਟੀ ਮਨਾ ਰਹੇ ਕੁਝ ਦੋਸਤਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸਤਾਂ ਨੇ ਮਿਲ ਕੇ ਆਪਣੇ ਹੀ ਇਕ ਸਾਥੀ ’ਤੇ ਹਮਲਾ ਕਰ ਦਿੱਤਾ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ 30 ਸਾਲਾ ਰੁਸਤਮ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਹਰਮਨ, ਟਿੰਕੂ, ਲਤਬਾਜ ਸਮੇਤ 12 ਨੌਜਵਾਨਾਂ ਖ਼ਿਲਾਫ ਕਤਲ ਦੇ ਯਤਨ ਦਾ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਫੁੱਲੜਾ ਵਿਖੇ ਗੋਲੀਬਾਰੀ ’ਚ 4 ਵਿਅਕਤੀਆਂ ਦੀ ਮੌਤ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮੁਲਜ਼ਮ ਅਤੇ ਪੀੜਤ ਆਪਸ ਵਿਚ ਦੋਸਤ ਹਨ, ਜੋ ਸੋਮਵਾਰ ਦੀ ਰਾਤ ਨੂੰ ਬਰਥ-ਡੇ ਪਾਰਟੀ ਮਨਾਉਣ ਲਈ ਪਹਿਲਾਂ ਰਾਜਪੁਰਾ ਰੋਡ ਸਥਿਤ ਅਹਾਤੇ ’ਚ ਇਕੱਠੇ ਹੋਏ ਸਨ, ਜਿੱਥੇ ਉਨ੍ਹਾਂ ਨੇ ਬਰਥ-ਡੇ ਮਨਾਇਆ। ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਸਤਾਂ ਦੀ ਆਪਸ ’ਚ ਬਹਿਸਬਾਜ਼ੀ ਹੋ ਗਈ ਪਰ ਵਿਚ ਬਚਾਅ ਕਰ ਕੇ ਨੌਜਵਾਨਾਂ ਨੇ ਝਗੜਾ ਖਤਮ ਕਰਵਾ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰ ਚਲੇ ਗਏ ਸਨ।

ਇਹ ਵੀ ਪੜ੍ਹੋ : ਨਸ਼ਿਆਂ ਦੇ ਦੈਂਤ ਨੇ ਇਕ ਹੋਰ ਨੌਜਵਾਨ ਨਿਗਲਿਆ, ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ

ਇਸ ਤੋਂ ਬਾਅਦ ਰੁਸਤਮ ਫਿਰ ਕੁਝ ਦੇਰ ਬਾਅਦ ਫਿਰੋਜ਼ਪੁਰ ਰੋਡ ਕੋਲ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਿੱਥੇ ਉਸ ਦੇ ਦੋਸਤਾਂ ਨੇ ਉਸ ਨੂੰ ਫਿਰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੁਸਤਮ ਨਾਲ ਮੌਜੂਦ ਦੋਸਤ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਭੱਜ ਗਏ। ਇਸ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News