ਖੁਸ਼ੀ-ਖੁਸ਼ੀ ਚੱਲ ਰਹੀ ਬਰਥ ਡੇਅ ਪਾਰਟੀ ’ਚ ਪਿਆ ਚੀਕ ਚਿਹਾੜਾ, ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਈ ਖੂਨੀ ਝੜਪ
Sunday, Mar 12, 2023 - 04:21 PM (IST)
ਲੁਧਿਆਣਾ (ਤਰੁਣ) : ਤਾਜਪੁਰ ਰੋਡ ਸੁਖਦੇਵ ਨਗਰ ਇਲਾਕੇ ਵਿਚ ਬਰਥ ਡੇਅ ਪਾਰਟੀ ਮਨਾ ਰਹੇ ਇਕ ਧਿਰ ’ਤੇ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਦੋਵੇਂ ਧਿਰਾਂ ਦੇ ਵਿਚਕਾਰ ਹਿੰਸਕ ਝੜਪ ਹੋਈ। ਇਕ ਪੱਖ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ, ਜਿਸਦਾ ਦੋਸ਼ ਹੈ ਕਿ ਦਬਾਅ ਕਾਰਨ ਪੁਲਸ ਪਾਰਟੀ ਨੇ ਉਲਟਾ ਉਨ੍ਹਾਂ ’ਤੇ ਹੀ ਕੇਸ ਦਰਜ ਕਰ ਦਿੱਤਾ ਹੈ। ਸ਼ਿਕਾਇਤਕਰਤਾ ਮਹਿਲਾ ਸਲੋਨੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁਕੀ ਹੈ। ਉਹ ਆਪਣੀ ਮਾਂ ਅਤੇ ਬੱਚਿਆਂ ਨਾਲ ਪਰਿਵਾਰ ਵਿਚ ਰਹਿੰਦੀ ਹੈ। ਉਸ ਦੇ ਵਿਚਕਾਰਲੇ ਬੇਟੇ ਦਾ ਜਨਮ ਦਿਨ ਸੀ। ਬੱਚੇ ਆਪਸ ਵਿਚ ਇਕ ਦੂਜੇ ਨੂੰ ਕੇਕ ਲਾ ਰਹੇ ਸਨ ਤਾਂ ਕੇਕ ਦਾ ਕੁਝ ਹਿੱਸਾ ਗੁਆਂਢੀ ਦੇ ਮਕਾਨ ਦੇ ਬਾਹਰ ਡਿੱਗਿਆ। ਇਸ ਗੱਲ ਨੂੰ ਲੈ ਕੇ ਗੁਆਂਢੀ ਗਾਲੀ-ਗਲੋਚ ਕਰਨ ਲੱਗਾ। ਵਿਰੋਧ ਕਰਨ ’ਤੇ ਗੁਆਂਢੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਗੇਟ ਦੀ ਤੋੜ-ਭੰਨ ਕੀਤੀ। ਬਾਹਰ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਸੇ ਤਰ੍ਹਾਂ ਘਰ ’ਚ ਲੁਕ ਕੇ ਜਾਨ ਬਚਾਈ।
ਇਹ ਵੀ ਪੜ੍ਹੋ : ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਸਪਾ ਸੈਂਟਰ ’ਚ ਇੰਝ ਖੇਡੀ ਜਾਂਦੀ ਸੀ ਗੰਦੀ ਖੇਡ
ਪੀੜਤ ਔਰਤ ਦਾ ਕਹਿਣਾ ਹੈ ਕਿ ਥਾਣਾ ਟਿੱਬਾ ਦੀ ਪੁਲਸ ਨੇ ਰਾਜਨੀਤਕ ਦਬਾਅ ਕਾਰਨ ਉਲਟਾ ਉਨ੍ਹਾਂ ’ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ ਜਦਕਿ ਇਸ ਸਬੰਧੀ ਦੂਜੀ ਧਿਰ ਦੇ ਰਣਜੀਤ ਸਿੰਘ ਨੇ ਦੱਸਿਆ ਕਿ 6 ਮਾਰਚ ਰਾਤ ਨੂੰ ਉਹ ਆਪਣੇ ਮਾਸੀ ਦੇ ਬੇਟੇ ਸੰਦੀਪ ਨਾਲ ਘਰ ਦੇ ਬਾਹਰ ਖੜ੍ਹਾ ਸੀ, ਜਿੱਥੇ ਗੁਆਂਢ ਦਾ ਇਕ ਪਰਿਵਾਰ ਇਕ-ਦੂਜੇ ’ਤੇ ਅੰਡੇ ਸੁੱਟ ਰਿਹਾ ਸੀ। ਉਸਨੇ ਗੁਆਂਢੀਆਂ ਨੂੰ ਉਸਦੇ ਘਰ ਦੇ ਅੱਗੇ ਇਸ ਤਰ੍ਹਾਂ ਦੀ ਹਰਕਤ ਨਾ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ’ਤੇ ਇੱਟਾਂ-ਪੱਥਰ ਮਾਰੇ, ਜਿਸ ਵਿਚ ਉਸ ਦੀ ਮਾਤਾ ਅਤੇ ਭਰਾ ਜ਼ਖਮੀ ਹੋ ਗਏ। ਉਨ੍ਹਾਂ ਦੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ। ਕੁਝ ਦੇਰ ਬਾਅਦ ਹਮਲਾਵਰਾਂ ਨੇ ਦੋਬਾਰਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਸਦੇ ਭੂਆ ਦਾ ਲੜਕਾ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਬੇਰਹਿਮੀ ਨਾਲ ਕੀਤੇ ਗਏ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਚ ਨਵਾਂ ਮੋੜ
ਇਸ ਸਬੰਧੀ ਏ. ਐੱਸ. ਆਈ. ਜੀਵਨ ਨੇ ਦੱਸਿਆ ਕਿ ਇਲਾਕੇ ਵਿਚ ਹੋਈ ਕੁਟਮਾਰ ਦੀ ਘਟਨਾ ਦੀ ਸ਼ਿਕਾਇਤ ਮਿਲੀ ਸੀ। ਪੁਲਸ ਨੂੰ ਰਣਜੀਤ ਸਿੰਘ ਦੇ ਪੱਖ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਜੇਕਰ ਕੇਸ ਵਿਚ ਦੂਜਾ ਪੱਖ ਵੀ ਸ਼ਿਕਾਇਤ ਲੈ ਕੇ ਆਉਂਦਾ ਹੈ ਤਾਂ ਪੁਲਸ ਬਣਦੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਗਰਮਾ ਸਕਦੈ ਚਿੱਪ ਵਾਲੇ ਮੀਟਰਾਂ ਦਾ ਮੁੱਦਾ, ਬਿਜਲੀ ਦਫ਼ਤਰਾਂ ’ਚ ਪਹੁੰਚੇ ਸਮਾਰਟ ਮੀਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।