ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਇਆ ਨਗਰ ਕੀਰਤਨ

Sunday, Jan 28, 2018 - 12:02 PM (IST)

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਇਆ ਨਗਰ ਕੀਰਤਨ

ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ, ਲਾਲੂ ਘੁੰਮਣ ) - ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਸਬਾ ਭਿੱਖੀਵਿੰਡ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀ ਅਗਵਾਈ ਭਾਈ ਮਨਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ ਅਤੇ ਸੰਗਤਾ ਦੇ ਸਹਿਯੋਗ ਨਾਲ ਕੀਤੀ । ਕਸਬਾ ਭਿੱਖੀਵਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਰਵਾਨਾ ਹੋਇਆ ਨਗਰ ਕੀਰਤਨ ਭਿੱਖੀਵਿੰਡ ਦੀਆਂ ਗਲੀਆ, ਬਜ਼ਾਰਾ 'ਚ ਪੁੱਜਾ। ਅੰਮ੍ਰਿਤਸਰ ਰੋਡ 'ਤੇ ਨਗਰ ਕੀਰਤਨ ਪੁੱਜਨ ਤੇ ਆਈ. ਟੀ. ਸੈਂਟਰ ਦੇ ਚੇਅਰਮੈਨ ਕੰਧਾਲ ਸਿੰਘ ਬਾਠ ਅਤੇ ਉਨ੍ਹਾਂ ਦੇ ਪਿਤਾ ਬਾਬਾ ਬਾਵਾ ਸਿੰਘ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਭੇਂਟ ਕੀਤਾ। ਇਸ ਮੌਕੇ ਸੰਦੀਪ ਸਿੰਘ, ਪਰਮਜੀਤ ਸਿੰਘ ਨੇ ਪੰਜ ਪਿਆਰਿਆ ਨੂੰ ਸਿਰਪਾਉ ਭੇਂਟ ਕੀਤੇ। ਨਗਰ ਕੀਰਤਨ 'ਚ ਵੱਖ-ਵੱਖ ਸਕੂਲਾ ਅਤੇ ਦਸ਼ਮੇਸ਼ ਪਰਿਵਾਰ ਅਕੈਡਮੀ ਐਮਾ ਕਲਾ ਦੇ ਬੱਚਿਆਂ ਨੇ ਨਗਰ ਕੀਰਤਨ 'ਚ ਸ਼ਾਮਿਲ ਹੋਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਨਗਰ ਕੀਰਤਨ ਦੌਰਾਨ ਗੱਤਕਾ ਕਲੱਬ ਦੇ ਪ੍ਰਧਾਨ ਅਤੇ ਗਤਕਾ ਖਿਡਾਰੀਆ ਵੱਲੋ ਕਲਾ ਦੇ ਜੋਹਰ ਵਿਖਾਏ ਗਏ। ਨਗਰ ਕੀਰਤਨ ਕਸਬੇ ਦੇ ਪੱਟੀ ਰੋਡ, ਖੇਮਕਰਨ ਰੋਡ ਅੰਮ੍ਰਿਤਸਰ ਰੋਡ, ਖਾਲੜਾ ਰੋਡ ਤੋਂ ਹੁੰਦਾ ਹੋਇਆ ਪਹੂਵਿੰਡ ਵਿਖੇ ਪੁੱਜਾ, ਜਿਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋ ਨਗਰ ਕੀਰਤਨ ਦਾ ਭਰਵਾ ਸੁਆਗਤ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ, ਡਾ ਜੈਮਸਨ, ਹਰਦਿਆਲ ਸੰਧੂ, ਰਿੱਕੀ ਚੱਡਾ ਆਦਿ ਵੱਲੋ ਨਗਰ ਕੀਰਤਨ 'ਚ ਸ਼ਾਮਲ ਸੰਗਤਾ ਲਈ ਖੀਰ ਦੇ  ਲੰਗਰ ਲਗਾਏ। ਇਹ ਨਗਰ ਕੀਰਤਨ ਵਾਪਸੀ ਖਾਲੜਾ ਰੋਡ ਤੋ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪੱਟੀ ਰੋਡ ਵਿਖੇ ਸਮਾਪਤੀ ਦੀ ਅਰਦਾਸ ਕਰਨ ਤੋਂ ਬਾਅਦ ਸਮਾਪਤ ਹੋ ਗਿਆ। ਇਸ ਮੌਕੇ ਮੈਨਜਰ ਦਲਜਿੰਦਰ ਸਿੰਘ, ਪ੍ਰਧਾਨ ਪੂਰਨ ਸਿੰਘ, ਨਿਰਵੈਲ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
  


Related News