ਨਗਰ ਨਿਗਮ ’ਚੋਂ ਨਹੀਂ ਮਿਲੇਗਾ ਜਨਮ-ਮੌਤ ਸਰਟੀਫਿਕੇਟ

Thursday, Mar 19, 2020 - 01:03 AM (IST)

ਨਗਰ ਨਿਗਮ ’ਚੋਂ ਨਹੀਂ ਮਿਲੇਗਾ ਜਨਮ-ਮੌਤ ਸਰਟੀਫਿਕੇਟ

ਲੁਧਿਆਣਾ, (ਹਿਤੇਸ਼)- ਮਹਾਨਗਰ ਦੇ ਲੋਕਾਂ ਨੂੰ ਹੁਣ ਨਗਰ ਨਿਗਮ ’ਚੋਂ ਜਨਮ-ਮੌਤ ਸਰਟੀਫਿਕੇਟ ਨਹੀਂ ਮਿਲੇਗਾ, ਸਗੋਂ ਸੇਵਾ ਕੇਂਦਰਾਂ ’ਚ ਅਪਲਾਈ ਕਰਨਾ ਹੋਵੇਗਾ। ਇਥੇ ਦੱਸਣਾ ਸਹੀ ਹੋਵੇਗਾ ਕਿ ਕਾਫੀ ਦੇਰ ਤੋਂ ਸ਼ਹਿਰੀ ਇਲਾਕੇ ਦੇ ਜਨਮ-ਮੌਤ ਸਰਟੀਫਿਕੇਟ ਨਗਰ ਨਿਗਮ ਵੱਲੋਂ ਹੀ ਜਾਰੀ ਕੀਤੇ ਜਾ ਰਹੇ ਹਨ ਪਰ ਕੁਝ ਸਮਾਂ ਪਹਿਲਾਂ ਤੋਂ ਹੈਲਥ ਬਰਾਂਚ ਨੇ ਸਾਰਾ ਸਿਸਟਮ ਆਪਣੇ ਕੰਟਰੋਲ ’ਚ ਲੈ ਲਿਆ ਹੈ, ਜਿਸ ਕਾਰਣ ਨਗਰ ਨਿਗਮ ਦੇ ਸੁਵਿਧਾ ਸੈਂਟਰ ’ਤੇ ਜਨਮ-ਮੌਤ ਸਰਟੀਫਿਕੇਟ ਦਾ ਕਾਊਂਟਰ ਬੰਦ ਕਰ ਦਿੱਤਾ ਗਿਆ ਹੈ। ਹੁਣ ਜਨਮ-ਮੌਤ ਸਰਟੀਫਿਕੇਟ ਲੈਣ ਲਈ ਸਿਰਫ ਡੀ. ਸੀ. ਦਫਤਰ ਦੇ ਸੁਵਿਧਾ ਸੈਂਟਰ ਜਾਂ ਵੱਖਰੇ ਇਲਾਕੇ ’ਚ ਸਥਿਤ ਸੇਵਾ ਕੇਂਦਰਾਂ ’ਚ ਹੀ ਅਪਲਾਈ ਕੀਤਾ ਜਾ ਸਕਦਾ ਹੈ। ਉਥੋਂ ਹੀ ਉਸ ਦੀ ਡਲਿਵਰੀ ਮਿਲੇਗੀ।

ਪੰਜਾਬ ’ਚ ਕਿਸੇ ਵੀ ਥਾਂ ਅਪਲਾਈ ਕੀਤਾ ਜਾ ਸਕਦੈ ਆਨਲਾਈਨ ਸਰਟੀਫਿਕੇਟ

ਨਵੇਂ ਸਿਸਟਮ ਤਹਿਤ ਪੰਜਾਬ ਦੇ ਕਿਸੇ ਵੀ ਸੇਵਾ ਕੇਂਦਰ ’ਤੇ ਕਿਸੇ ਵੀ ਸ਼ਹਿਰ ਦਾ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ ਜੇਕਰ ਉਹ ਸਰਟੀਫਿਕੇਟ ਆਨਲਾਈਨ ਸਿਸਟਮ ’ਚ ਪਹਿਲਾਂ ਤੋਂ ਅਪਲੋਡ ਹੈ ਤਾਂ ਆਨ ਦਾ ਸਪਾਟ ਮਿਲ ਸਕਦਾ ਹੈ।

ਕਿਵੇਂ ਪੂਰਾ ਹੋਵੇਗਾ ਬਜਟ ਟਾਰਗੈੱਟ

ਨਗਰ ਨਿਗਮ ਵੱਲੋਂ ਜਨਮ-ਮੌਤ ਸਰਟੀਫਿਕੇਟ ਬਣਾਉਣ ਲਈ ਕਾਫੀ ਸਟਾਫ ਲਾਇਆ ਗਿਆ ਹੈ। ਉਨ੍ਹਾਂ ਦੀ ਸੈਲਰੀ ਦੇ ਇਲਾਵਾ ਸੈਨੇਟਰੀ ’ਤੇ ਕਾਫੀ ਜ਼ਿਆਦਾ ਖਰਚ ਆਉਂਦਾ ਹੈ, ਜਿਸ ਦੀ ਭਰਪਾਈ ਲਈ ਨਗਰ ਨਿਗਮ ਵੱਲੋਂ ਜਨਮ-ਮੌਤ ਸਰਟੀਫਿਕੇਟ ਦੇਣ ਲਈ ਫੀਸ ਫਿਕਸ ਕੀਤੀ ਗਈ ਸੀ ਪਰ ਜਦੋਂ ਇਹ ਕੰਮ ਸੇਵਾ ਕੇਂਦਰ ’ਚ ਸ਼ਿਫਟ ਹੋਇਆ, ਨਗਰ ਨਿਗਮ ਨੂੰ ਇਹ ਫੰਡ ਮਿਲਣਾ ਬੰਦ ਹੋ ਗਿਆ ਹੈ, ਜਿਸ ਦਾ ਅਸਰ ਬਜਟ ਟਾਰਗੈੱਟ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਜਨਮ-ਮੌਤ ਸਰਟੀਫਿਕੇਟ ਜਾਰੀ ਕਰਨ ਤੋਂ ਮਿਲਣ ਵਾਲੀ ਰਕਮ ਦਾ ਅੰਕਡ਼ਾ 30 ਲੱਖ ਤੋਂ 8 ਲੱਖ ’ਤੇ ਰਿਵਾਈਜ਼ ਕਰ ਦਿੱਤਾ ਗਿਆ ਹੈ ਅਤੇ ਅਗਲੇ ਸਾਲ ਲਈ 11 ਲੱਖ ਦਾ ਟਾਰਗੈੱਟ ਹੈ ਪਰ ਫੀਸ ਨਾ ਮਿਲਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ।

 


author

Bharat Thapa

Content Editor

Related News