ਜਨਮ-ਮੌਤ ਰਜਿਸਟਰੇਸ਼ਨ ਦੇ ਯੂਜ਼ਰ ਚਾਰਜਿਸ ਹਟਾਏਗਾ ਨਿਗਮ

12/23/2019 4:01:10 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਜਨਮ-ਮੌਤ ਰਜਿਸਟਰੇਸ਼ਨ ਦੇ ਯੂਜ਼ਰ ਚਾਰਜਿਸ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਅਗਲੀ ਵਿੱਤ ਤੇ ਕਰਾਰ ਕਮੇਟੀ 'ਚ ਅਪਰੂਵਲ ਲਈ ਪ੍ਰਸਤਾਵ ਲਿਆਂਦਾ ਜਾਵੇਗਾ। ਇੰਟਰ ਡਿਪਾਰਟਮੈਂਟ ਕੋ-ਆਰਡੀਨੇਸ਼ਨ ਕਮੇਟੀ ਦੀ ਮੀਟਿੰਗ 'ਚ ਪ੍ਰਿੰਸੀਪਲ ਸੈਕਟਰੀ ਹੈਲਥ ਨੇ ਇਸ ਸਬੰਧੀ ਉਚਿਤ ਫ਼ੈਸਲਾ ਲੈਣ ਲਈ ਨਿਗਮ ਨੂੰ ਨਿਰਦੇਸ਼ ਦਿੱਤੇ ਸਨ। ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਲੀ ਮੀਟਿੰਗ 'ਚ ਇਸ ਸਬੰਧੀ ਪ੍ਰਸਤਾਵ ਨੂੰ ਅਪਰੂਵਲ ਦੇ ਦਿੱਤੀ ਜਾਵੇਗੀ। ਨਿਗਮ ਦਾ ਪਲਾਨ ਹੈ ਕਿ ਯੂਜ਼ਰ ਚਾਰਜਿਸ ਹਟਾਏ ਜਾਣ ਤੇ ਐਕਟ ਦੇ ਅਧੀਨ ਤੈਅ ਮੌਜੂਦਾ ਫ਼ੀਸ ਹੀ ਦੁਬਾਰਾ ਲਾਗੂ ਕੀਤੀ ਜਾਵੇ।
ਜਨਵਰੀ 'ਚ ਹੋਈ ਮੀਟਿੰਗ 'ਚ ਯੂਜ਼ਰ ਚਾਰਜਿਸ ਵਾਪਸ ਲੈਣ ਦੀ ਸੀ ਮੰਗ

ਨਵੇਂ ਯੂਜ਼ਰ ਚਾਰਜਿਸ ਜਨਮ-ਮੌਤ ਰਜਿਸਟਰੇਸ਼ਨ ਅਥਾਰਟੀ ਨੇ ਨਵੰਬਰ 2015 'ਚ ਹੋਈ ਮੀਟਿੰਗ 'ਚ ਲਗਾਏ ਸਨ, ਜੋ ਰਜਿਸਟੇਰਸ਼ਨ ਐਂਡ ਬਰਥ ਰੂਲਜ਼ 2000 ਦੇ ਅਧੀਨ ਠੀਕ ਨਹੀਂ ਸਨ। ਇਸ ਸਾਲ ਜਨਵਰੀ 'ਚ ਪ੍ਰਿੰਸੀਪਲ ਸੈਕਟਰੀ ਹੈਲਥ ਦੀ ਪ੍ਰਧਾਨਗੀ 'ਚ ਇਕ ਮੀਟਿੰਗ ਹੋਈ ਸੀ, ਜਿਸ 'ਚ ਨਿਗਮ ਕਮਿਸ਼ਨਰ, ਚੀਫ਼ ਰਜਿਸਟਰਾਰ ਜਨਮ-ਮੌਤ-ਕਮ-ਡੀ. ਐੱਚ. ਐੱਸ. ਯੂ. ਟੀ., ਐੱਸ. ਐੱਸ. ਪੀ. ਚੰਡੀਗੜ੍ਹ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ 'ਚ ਹੀ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਜ਼ਿਆਦਾ ਯੂਜ਼ਰ ਚਾਰਜਿਸ ਨਿਯਮਾਂ ਦੇ ਅਧੀਨ ਠੀਕ ਨਹੀਂ ਹੈ, ਜਿਸ ਕਾਰਨ ਹੀ ਇਸ ਨੂੰ ਵਾਪਸ ਲੈਣ ਦੀ ਮੰਗ ਉੱਠੀ ਸੀ, ਜਿਸ ਤੋਂ ਬਾਅਦ ਹੀ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ 'ਚ ਉੱਚਿਤ ਫ਼ੈਸਲਾ ਲੈਣ ਲਈ ਕਿਹਾ ਗਿਆ ਸੀ। ਜਾਣਕਾਰੀ ਅਨੁਸਾਰ ਪ੍ਰਪੋਜ਼ਡ ਯੂਜ਼ਰ ਚਾਰਜਿਸ 'ਚ ਇਕ ਸਾਲ ਬਾਅਦ ਬੱਚੇ ਦਾ ਨਾਮ ਜੋੜਨ ਲਈ ਫੀਸ 5 ਰੁਪਏ ਦੇ ਨਾਲ ਯੂਜ਼ਰ ਚਾਰਜਿਸ 495 ਰੁਪਏ ਨਾਲ ਕੁਲ 500 ਰੁਪਏ ਲਗਾਏ ਗਏ ਹਨ।


Anuradha

Content Editor

Related News