ਪ੍ਰੋ. ਬੀਰਦਵਿੰਦਰ ਕੌਰ ਦੋਦੜਾ ਬਣੀ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ

Tuesday, Aug 10, 2021 - 10:25 PM (IST)

ਪ੍ਰੋ. ਬੀਰਦਵਿੰਦਰ ਕੌਰ ਦੋਦੜਾ ਬਣੀ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ

ਬੁਢਲਾਡਾ(ਮਨਜੀਤ)- ਸ੍ਰੀ ਮਤੀ ਬੀਰਦਵਿੰਦਰ ਕੌਰ ਦੋਦੜਾ ਪਤਨੀ ਪ੍ਰਿਸੀਪਲ  ਡਾ. ਬਲਦੇਵ ਸਿੰਘ ਦੋਦੜਾ ਨੂੰ ਤਿੰਨ ਸਾਲਾਂ ਲਈ ਚਾਈਲਡ ਵੈੱਲਫੇਅਰ ਕਮੇਟੀ ਜ਼ਿਲ੍ਹਾ ਮਾਨਸਾ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਬੀਰਦਵਿੰਦਰ ਕੌਰ ਦੋਦੜਾ ਇਸ ਤੋਂ ਪਹਿਲਾਂ ਅੱਠ ਸਾਲ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਫਿਜ਼ੀਕਸ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹ ਦਸਮੇਸ਼ ਪਬਲਿਕ ਸਕੂਲ, ਬਾਦਲ ਵਿਖੇ ਲੈਕਚਰਾਰ ਅਤੇ ਡੀ. ਏ. ਵੀ. ਮਾਡਲ ਸਕੂਲ, ਬੁਢਲਾਡਾ ਵਿਖੇ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਦੇ ਚੁੱਕੇ ਸਨ। ਇਸ ਤਰ੍ਹਾਂ ਉਹ ਪਿਛਲੇ ਲਗਪਗ ਪੰਦਰਾਂ ਸਾਲਾਂ ਤੋਂ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਏ ਹਨ। ਪ੍ਰੋ ਬੀਰਦਵਿੰਦਰ ਕੌਰ ਦੋਦੜਾ ਇਲਾਕੇ ਦੀ ਉੱਘੀ ਸ਼ਖ਼ਸੀਅਤ ਸਵਰਗੀ ਸ. ਮਹਿੰਦਰ ਸਿੰਘ ਦੋਦੜਾ ਦੀ ਨੂੰਹ ਅਤੇ ਸ. ਰਣਜੀਤ ਸਿੰਘ ਦੋਦੜਾ, ਸ. ਗਮਦੂਰ ਦੋਦੜਾ, ਪ੍ਰੋਫੈਸਰ ਗੁਰਸੇਵਕ ਸਿੰਘ ਦੇ ਭਰਜਾਈ ਹਨ। ਇਸ ਨਿਯੁਕਤੀ ਉੱਪਰ ਹਰਮਨ ਜੇਜੀ, ਕਾਂਗਰਸ ਪਾਰਟੀ ਹਲਕਾ ਬੂਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ. ਇੰਦਰਜੀਤ ਸਿੰਘ ਸਰਾਂ (ਸਾਬਕਾ, ਡਾਇਰੈਕਟਰ ਡੇਅਰੀ ਫਾਰਮਿੰਗ) ਬਾਬੂ ਗੋਬਿੰਦ ਗੋਇਲ, ਸ. ਜਗਮੇਲ ਸਿੰਘ (ਸਾਬਕਾ ਚੇਅਰਮੈਨ), ਸ੍ਰੀ ਸੁਖਬੀਰ ਮਹਿਤਾ, ਜਸਕੀਰਤ ਸਿੰਘ ਗਿੱਲ, ਸ੍ਰੀ ਪਰਵਿੰਦਰ ਸਿੰਘ ਨੇ ਸਮੂਹ ਦੋਦੜਾ ਪਰਿਵਾਰ  ਨੂੰ ਬੀਬੀ ਬੀਰਵਿੰਦਰ ਕੌਰ ਦੋਦੜਾ ਨੂੰ ਚਾਈਲਡ ਵੈਲਫੇਅਰ ਕਮੇਟੀ ਜ਼ਿਲ੍ਹਾ ਮਾਨਸਾ ਦੇ ਚੇਅਰਪਰਸਨ ਨਿਯੁਕਤ ਹੋਣ ਤੇ ਮੁਬਾਰਕਾਂ ਦਿੱਤੀਆਂ ਹਨ।


author

Bharat Thapa

Content Editor

Related News