ਕੋਰੋਨਾ ਤੋਂ ਬਾਅਦ ਬਰਡ ਫਲੂ ਦੀ ਦਸਤਕ ਨੇ ਚਿਕਨ ਕਾਰੋਬਾਰੀਆਂ ਦੀ ਵਧਾਈ ਚਿੰਤਾ

Wednesday, Jan 06, 2021 - 01:26 AM (IST)

ਕੋਰੋਨਾ ਤੋਂ ਬਾਅਦ ਬਰਡ ਫਲੂ ਦੀ ਦਸਤਕ ਨੇ ਚਿਕਨ ਕਾਰੋਬਾਰੀਆਂ ਦੀ ਵਧਾਈ ਚਿੰਤਾ

ਲੁਧਿਆਣਾ, (ਮੋਹਿਨੀ)- ਵਿਸ਼ਵ ਸਮੇਤ ਭਾਰਤ ਵਿਚ ਕੋਰੋਨਾ ਦੀ ਬੀਮਾਰੀ ਦੇ ਡਰੋਂ ਲੋਕ ਅਜੇ ਉੱਭਰ ਨਹੀਂ ਸਕੇ ਹਨ ਕਿ ਹੁਣ ਦੇਸ਼ ਵਿਚ ਬਰਡ ਫਲੂ ਦੀ ਬੀਮਾਰੀ ਵਰਗੀ ਨਵੀਂ ਮੁਸੀਬਤ ਪੈਦਾ ਹੋ ਰਹੀ ਹੈ।

ਇਸ ਬੀਮਾਰੀ ਵਿਚ ਬੱਸ ਇੰਨਾ ਫਰਕ ਹੈ ਕਿ ਕੋਰੋਨਾ ਮਨੁੱਖਾਂ ਤੋਂ ਮਨੁੱਖਾਂ ਵਿਚ ਫੈਲ ਰਿਹਾ ਹੈ, ਜਦੋਂਕਿ ਬਰਡ ਫਲੂ ਪੰਛੀਆਂ ਤੋਂ ਪੰਛੀਆਂ ਵਿਚ ਅਤੇ ਮਨੁੱਖਾਂ ਵਿਚ ਅਜਿਹੇ ਪੰਛੀਆਂ ਦਾ ਮੀਟ ਖਾਣ ਨਾਲ ਪਰ ਇਸ ਦਾ ਇਹ ਮਤਲਬ ਇਹ ਨਹੀਂ ਕਿ ਸਾਕਾਹਾਰੀ ਨੂੰ ਇਹ ਬੀਮਾਰੀ ਨਹੀਂ ਹੋ ਸਕਦੀ। ਇਸ ਮਾਮਲੇ ’ਤੇ ਤੱਥ ਇਕੱਠੇ ਕਰਨ ’ਤੇ ਪਤਾ ਲੱਗਾ ਕਿ ਇਹ ਬੀਮਾਰੀ ਪੀੜਤ ਪੰਛੀ ਦੀ ਬਿੱਠ ਵਿਚ ਹੁੰਦੀ ਹੈ ਪਰ ਇਹ ਸ਼ਾਕਾਹਾਰੀ ਤੱਕ ਵੀ ਪੁੱਜ ਸਕਦੀ ਹੈ ਕਿਉਂਕਿ ਇਸ ਨੂੰ ਹੱਥ ਲਗਾਉਣ ਜਾਂ ਹੋਰ ਕਿਸੇ ਵੀ ਕਾਰਨ ਕਰਕੇ ਇਹ ਸਾਕਾਹਾਰੀ ’ਤੇ ਅਸਰ ਪਾ ਸਕਦੀ ਹੈ। ਇਸ ਬੀਮਾਰੀ ਦੇ ਫੈਲਣ ਦੇ ਡਰੋਂ ਚਿਕਨ ਕਾਰੋਬਾਰੀਆਂ ਦੀ ਚਿੰਤਾ ਵਧੀ ਹੋਈ ਹੈ ਕਿਉਂਕਿ ਜਦੋਂ-ਜਦੋਂ ਬਰਡ ਫਲੂ ਫੈਲਦਾ ਹੈ ਤਾਂ ਚਿਕਨ ਦਾ ਕਾਰੋਬਾਰ ਅਰਸ਼ ਤੋਂ ਫਰਸ਼ ’ਤੇ ਡਿੱਗ ਪੈਂਦਾ ਹੈ ਮਤਲਬ ਕਿ ਉਸ ਦੀ ਸੇਲ ਨਾ ਦੇ ਬਰਾਬਰ ਰਹਿ ਜਾਂਦੀ ਹੈ।

ਲੁਧਿਆਣਾ ਵਿਚ ਇਸ ਬੀਮਾਰੀ ਦਾ ਨਾਮੋ ਨਿਸ਼ਾਨ ਨਹੀਂ ਹੈ ਪਰ ਇਸ ਦੇ ਪਸਾਰ ਨੂੰ ਰੋਕਣ ਲਈ ਬੇਹੱਦ ਚੌਕਸੀ ਵਰਤਣ ਦੀ ਲੋੜ ਹੈ ਕਿਉਂਕਿ ਗੁਆਂਢੀ ਸੂਬਿਆਂ ਵਿਚ ਇਸ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ ਜੋ ਪੰਜਾਬ ਵਿਚ ਆਪਣੇ ਪੈਰ ਪਸਾਰ ਰਹੀ ਹੈ ਅਤੇ ਲੁਧਿਆਣਾ ਸਭ ਤੋਂ ਵੱਡੀ ਅਾਬਾਦੀ ਵਾਲਾ ਪੰਜਾਬ ਦਾ ਸ਼ਹਿਰ ਹੈ।

ਟਾਈਗਰ ਸਫਾਰੀ ਨੇ ਪਹਿਲਾਂ ਤੋਂ ਵਰਤੀ ਸਾਵਧਾਨੀ

ਟਾਈਗਰ ਸਫਾਰੀ ਵਿਚ ਵੀ ਬਰਡ ਫਲੂ ਦੀ ਸੰਭਾਵਿਤ ਪ੍ਰਸਾਰ ਨੂੰ ਦੇਖ ਕੇ ਸਖਤ ਕਦਮ ਉਠਾਏ ਗਏ ਹਨ। ਵਣ ਅਤੇ ਵਣ ਜੀਵ ਮੰਡਲ ਦੇ ਅਧਿਕਾਰੀ ਨੀਰਜ ਗੁਪਤਾ ਨੇ ਦੱਸਿਆ ਕਿ ਅਸੀਂ ਆਪਣੇ ਇਥੋਂ ਕਿਸੇ ਵੀ ਪੰਛੀ ਨੂੰ ਕਿਸੇ ਵੀ ਹੋਰ ਸਰਕਾਰੀ ਚਿੜੀਆਘਰ ਤੋਂ ਨਹੀਂ ਲਿਆ ਰਹੇ। ਉਨ੍ਹਾਂ ਨੇ ਪੰਛੀਆਂ ਦੀ ਖੁਰਾਕ ਵਿਚ ਵੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਫ-ਸੁਥਰਾ ਅਤੇ ਤਾਜ਼ੀ ਖੁਰਾਕ ਦਿੱਤੀ ਜਾ ਰਹੀ ਹੈ।

ਬਰਡ ਫਲੂ ਫੈਲਣ ਦੇ ਸਮੇਂ ਮਾਸਾਹਾਰੀ ਜਾਨਵਰਾਂ ਨੂੰ ਮੱਛੀਆਂ ਨਹੀਂ ਖੁਆਉਣੀਆਂ ਚਾਹੀਦੀਆਂ ਕਿਉਂਕਿ ਇਸ ਤੋਂ ਬਰਡ ਫਲੂ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਵਾਸੀ ਪੰਛੀ ਵੀ ਇਸ ਮੌਸਮ ਵਿਚ ਵੈਟ ਲੈਂਡ ਵਿਚ ਆਉਂਦੇ ਹਨ, ਜਿਸ ਕਾਰਨ ਬਰਡ ਫਲੂ ਹੋਣ ਦਾ ਖਤਰਾ ਪਹਿਲਾਂ ਦੇ ਮੁਕਾਬਲੇ ਹੋਰ ਵਧ ਜਾਂਦਾ ਹੈ।


author

Bharat Thapa

Content Editor

Related News