ਪੰਜਾਬ ਦਾ ਇਹ ਜ਼ਿਲ੍ਹਾ ਕਰ 'ਤਾ ਸੀਲ! ਵਧਾਈ ਸੁਰੱਖਿਆ, ਹਰ ਪਾਸੇ ਪੁਲਸ ਤਾਇਨਾਤ
Sunday, Oct 19, 2025 - 12:31 PM (IST)

ਜਲੰਧਰ (ਸ਼ੋਰੀ)- ਦੀਵਾਲੀ ਦੇ ਤਿਉਹਾਰ ਮੌਕੇ ਜਲੰਧਰ ਮਹਾਨਗਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਤਿਉਹਾਰਾਂ ਦੇ ਮੱਦੇਨਜ਼ਰ ਸੀਨੀਅਰ ਪੁਲਸ ਅਧਿਕਾਰੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਮਹਾਨਗਰ ਵਿਚ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਮਹਾਨਗਰ ਸੀਲ ਕਰਕੇ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ: Punjab: ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਧੀ-ਪੁੱਤ ਨਾਲ ਘਰ ਜਾ ਰਹੀ ਔਰਤ ਦੀ ਦਰਦਨਾਕ ਮੌਤ
ਡੀ. ਸੀ. ਪੀ. ਅਪ੍ਰੇਸ਼ਨ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਆਪ੍ਰੇਸ਼ਨ ਵਿਨੀਕ ਹਟਾਵਤ, ਏ. ਡੀ. ਸੀ. ਪੀ. ਭਰਤ ਮਸੀਹ, ਏ. ਸੀ. ਪੀ. ਸੈਂਟ੍ਰਲ ਅਮਨਦੀਪ ਸਿੰਘ, ਏ. ਸੀ. ਪੀ. ਸਪੈਸ਼ਲ ਬ੍ਰਾਂਚ ਪੰਕਜ ਸ਼ਰਮਾ, ਐੱਸ. ਐੱਚ. ਓ ਰਾਮਾ ਮੰਡੀ ਮਨਜਿੰਦਰ ਸਿੰਘ ਨੇ ਮਹਾਨਗਰ ਵਿਚ ਸਪੈਸ਼ਲ ਚੈਕਿੰਗ ਦੌਰਾਨ ਕਈ ਸ਼ੱਕੀ ਲੋਕਾਂ ਨੂੰ ਰੋਕਿਆ ਗਿਆ। ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਵਾਹਨਾਂ ਦੀ ਚੈਕਿੰਗ ਤੱਕ ਕੀਤੀ ਗਈ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਹੁਕਮਾਂ ਤਹਿਤ ਪੁਲਸ ਪੂਰੀ ਤਰ੍ਹਾਂ ਅਲਰਟ ਹੋ ਕੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ! ਇਕ ਦਰਜਨ ਬੈਂਕ ਖ਼ਾਤੇ ਫਰੀਜ਼, ਬੈਠ ਕੇ ਕੱਟੀ ਬੁੜੈਲ ਜੇਲ੍ਹ ਅੰਦਰ ਰਾਤ
ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਚੌਂਕ ਨੇੜੇ ਹੀ ਨਾਜਾਇਜ਼ ਤਰੀਕੇ ਨਾਲ ਕਈ ਅਸਥਾਈ ਕਬਜ਼ੇ, ਜਿਨ੍ਹਾਂ ਕਾਰਨ ਟ੍ਰੈਫਿਕ ਜਾਮ ਹੁੰਦਾ ਸੀ, ਜਿਸ ਨੂੰ ਡੀ. ਸੀ. ਪੀ. ਨਰੇਸ਼ ਡੋਗਾ ਦੇ ਕਹਿਣ ’ਤੇ ਥਾਣਾ ਨੰ. 4 ਦੀ ਪੁਲਸ ਨੇ ਤੁਰੰਤ ਹਟਾਇਆ ਤਾਂ ਕਿ ਲੋਕ ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨ ਨਾ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਸੜਕਾਂ ’ਤੇ ਕਬਜ਼ਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8