'ਬਰਡ ਫਲੂ' ਨੂੰ ਲੈ ਕੇ ਪੰਜਾਬ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ, ਸਾਰੇ ਟੈਸਟਾਂ ਦੀ ਆਈ ਇਹ ਰਿਪੋਰਟ

01/11/2021 9:22:23 AM

ਜਲੰਧਰ (ਪਾਹਵਾ) : ਪੰਜਾਬ ਦੇ ਨੇੜੇ-ਤੇੜੇ ਦੇ ਸੂਬਿਆਂ ਸਮੇਤ ਦੇਸ਼ ਭਰ ਦੇ 8 ਸੂਬਿਆਂ ’ਚ ਕੇਂਦਰ ਸਰਕਾਰ ਨੇ ਬਰਡ ਫਲੂ ਬਾਰੇ ਪੁਸ਼ਟੀ ਕਰ ਦਿੱਤੀ ਹੈ ਪਰ ਇਸ ਵਿਚਾਲੇ ਪੰਜਾਬ ਵਾਸੀਆਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਆਈ ਹੈ। ਪੰਜਾਬ ’ਚ ਸ਼ਨੀਵਾਰ ਤੱਕ ਲਏ ਗਏ ਸਾਰੇ ਬਰਡ ਫਲੂ ਦੇ ਨਮੂਨਿਆਂ ਦੀ ਟੈਸਟ ਰਿਪੋਰਟ ਆ ਗਈ ਹੈ ਤੇ ਸਾਰੇ ਟੈਸਟ ਨੈਗੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਮਹਾਂਰਾਸ਼ਟਰ 'ਚ ਵੀ ਪੁੱਜਾ 'ਬਰਡ ਫਲੂ', ਪੋਲਟਰੀ ਫਾਰਮ 'ਚ 800 ਮੁਰਗੀਆਂ ਦੀ ਮੌਤ

ਇਸ ਦਾ ਮਤਲਬ ਹੈ ਕਿ ਪੰਜਾਬ ’ਚ ਜੋ ਵੀ ਪੰਛੀ ਪਿਛਲੇ ਦਿਨੀਂ ਮਰੇ ਹਨ ਤੇ ਜਿਨ੍ਹਾਂ ਦੇ ਮਰਨ ਤੋਂ ਬਾਅਦ ਬਰਡ ਫਲੂ ਹੋਣ ਦੀ ਸੰਭਾਵਨਾ ਸਬੰਧੀ ਦਹਿਸ਼ਤ ਦਾ ਮਾਹੌਲ ਸੀ, ਉਨ੍ਹਾਂ ਦੀ ਮੌਤ ਬਰਡ ਫਲੂ ਕਾਰਣ ਨਹੀਂ ਹੋਈ ਹੈ। ਜਲੰਧਰ ਸਥਿਤ ਨਾਰਥ ਰੀਜ਼ਨਲ ਡਿਸੀਜਿਜ਼ ਡਾਇਗਨੋਸਟਿਕ ਲੈਬ (ਐੱਨ. ਆਰ. ਡੀ. ਡੀ. ਐੱਲ.) ਦੇ ਜੁਆਇੰਟ ਡਾਇਰੈਕਟਰ ਡਾ. ਐੱਮ. ਪੀ. ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਇਸ 'ਭਾਜਪਾ ਆਗੂ' ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਕਿਹਾ

ਉਨ੍ਹਾਂ ਸਾਫ਼ ਕੀਤਾ ਹੈ ਕਿ ਪੰਜਾਬ ’ਚ ਬਰਡ ਫਲੂ ਦਾ ਕੋਈ ਕੇਸ ਨਹੀਂ ਹੈ ਤੇ ਪੰਜਾਬ ਲਈ ਇਹ ਰਾਹਤ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਕੇਰੀਆਂ, ਤਪਾ ਮੰਡੀ ਸਮੇਤ ਤਕਰੀਬਨ ਅੱਧਾ ਦਰਜਨ ਸਥਾਨਾਂ ਤੋਂ ਪੰਛੀਆਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸ਼ੱਕ ਪੈਦਾ ਹੋ ਰਿਹਾ ਸੀ ਕਿ ਪੰਜਾਬ ’ਚ ਬਰਡ ਫਲੂ ਹੋ ਸਕਦਾ ਹੈ। ਪੰਜਾਬ ਦੀ ਜਲੰਧਰ ਸਥਿਤ ਇਸ ਲੈਬ ’ਚ ਹੁਣ ਤੱਕ 1064 ਬਰਡ ਫਲੂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 156 ਟੈਸਟ ਮਰੇ ਪੰਛੀਆਂ ਦੇ ਸਨ।

ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋਵੇਗੀ 'ਚਾਰਟਰਡ ਅਕਾਊਂਟੈਂਟ' ਦੀ ਪ੍ਰੀਖਿਆ, 'ਐਡਮਿਟ ਕਾਰਡ' ਵੈੱਬਸਾਈਟ 'ਤੇ ਜਾਰੀ

ਇਹ ਟੈਸਟ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਸੂਬਿਆਂ ਤੋਂ ਸਨ। ਬੀਤੇ ਦਿਨ ਵੀ ਜਲੰਧਰ ਦੀ ਲੈਬ ’ਚ ਨਵੇਂ ਨਮੂਨੇ ਆਏ ਸਨ, ਜਿਨ੍ਹਾਂ ’ਚੋਂ ਪੰਜਾਬ ਤੋਂ ਇਕ ਹੀ ਨਮੂਨਾ ਆਇਆ ਸੀ। ਪੰਜਾਬ ਦੇ ਪਠਾਨਕੋਟ ਤੋਂ ਨਵਾਂ ਨਮੂਨਾ ਆਇਆ ਹੈ, ਜਿਸ ਦੀ ਰਿਪੋਰਟ ਅਗਲੇ ਕੁੱਝ ਦਿਨਾਂ ’ਚ ਸਾਹਮਣੇ ਆਵੇਗੀ।
ਨੋਟ : ਪੰਜਾਬ 'ਚ ਬਰਡ ਫਲੂ ਨੂੰ ਲੈ ਕੇ ਮਿਲੀ ਰਾਹਤ ਭਰੀ ਖ਼ਬਰ ਬਾਰੇ ਦਿਓ ਰਾਏ
 


Babita

Content Editor

Related News