ਬੀਰ ਦਵਿੰਦਰ ਸਿੰਘ ਦੀਆਂ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ

Sunday, Mar 03, 2019 - 06:33 PM (IST)

ਬੀਰ ਦਵਿੰਦਰ ਸਿੰਘ ਦੀਆਂ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ

ਰੋਪੜ/ਮੋਰਿੰਡਾ (ਸੱਜਣ ਸੈਣੀ)— ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮਦੀਵਾਰ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਕਿ ਖਹਿਰਾ ਦੇ ਮਨ 'ਚ ਈਰਖਾ ਅਤੇ ਖੋਟ ਹੈ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਕਹਿੰਦਾ ਸੀ ਕਿ ਹੁਣ ਤੁਸੀਂ ਬਸਪਾ ਦੀ ਸੀਟ ਤੋਂ ਚੋਣ ਲੜੋ , ਮੈਂ ਕਿਹਾ ਕਾਕਾ ਤੂੰ ਹੁਣ ਮੈਨੂੰ ਰਾਜਨੀਤੀ ਦਾ ਪਾਠ ਪੜ੍ਹਾਏਗਾ ਮੈਂ ਤੇਰੇ ਪਿਉ ਤੋਂ ਪਹਿਲਾਂ ਦਾ ਰਾਜਨੀਤੀ 'ਚ ਹਾਂ। ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਝੂਠ ਬੋਲਦੇ ਹਨ ਅਤੇ ਉਨ੍ਹਾਂ ਦੇ ਮਨ 'ਚ ਈਰਖਾ ਅਤੇ ਖੋਟ ਹੈ। ਬੀਰ ਦਵਿੰਦਰ ਨੇ ਅੱਗੇ ਕਿਹਾ ਕਿ ਰਜਵਾੜਿਆਂ ਨੇ ਸਿਆਸਤ ਦੇ ਮਾਇਨੇ ਬਦਲ ਦਿੱਤੇ ਹਨ, ਜਿਸ ਕਾਰਨ ਹੁਣ ਸਿਆਸਤ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ।

ਬੀਰ ਦਵਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਮੋਰਿੰਡਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਈ ਪਾਰਟੀਆਂ ਨੂੰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੀ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਵੱਲੋਂ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਗਏ।  ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਟਕਸਾਲੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹ ਹੀ ਇਸ ਸੀਟ ਤੋਂ ਚੋਣ ਲੜਣਗੇ।

ਬਾਦਲਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਰਾਜ ਨਹੀਂ ਸੇਵਾ ਦੇ ਨਾਂ 'ਤੇ ਸਿਰਫ ਇਮਾਨਤ 'ਚ ਖਿਆਨਤ ਪਾਉਣ ਵਾਲੇ ਹਨ। ਜਦਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਣ ਦੀ ਗੱਲ 'ਤੇ ਉਨ੍ਹਾਂ ਨੇ ਕਿਹਾ ਕਿ ਚੰਦੂਮਾਜਰਾ ਉਨ੍ਹਾਂ ਲਈ ਕੋਈ ਮਾਜਰਾ ਨਹੀਂ। ਇਸੇ ਤਰ੍ਹਾਂ ਕੈਪਟਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਾਡੀਆਂ ਪਾਕਿਸਤਾਨ ਨਾਲ ਗੋਲੀਆਂ ਚੱਲਦੀਆਂ ਹਨ ਅਤੇ ਦੂਜੇ ਪਾਸੇ ਪਾਕਿ ਦੀ ਨਾਗਰਿਕ ਡਿਫੈਂਸ ਐਨਾਲਿਸਟ ਪੱਤਰਕਾਰ ਸੀ. ਐੱਮ. ਦੀ ਸਰਕਾਰੀ ਕੋਠੀ 'ਚ ਬੈਠੀ ਹੈ ਅਤੇ ਸਰਕਾਰ 'ਚ ਦਖਲ ਅੰਦਾਜੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਹੋਣ ਦੇ ਨਾਤੇ ਅਪਣੇ ਦੇਸ਼ ਹਿੰਦੋਸਤਾਨੀ ਫੌਜ ਦੇ ਨਾਲ ਹਨ।


author

shivani attri

Content Editor

Related News