ਅੰਮ੍ਰਿਤਸਰ : ਬਹੁਚਰਚਿਤ ਬਿੱਲਾ ਕਤਲ ਕਾਂਡ ''ਚ ਦੋ ਦੋਸ਼ੀ ਗ੍ਰਿਫਤਾਰ

Monday, Dec 31, 2018 - 04:53 PM (IST)

ਅੰਮ੍ਰਿਤਸਰ : ਬਹੁਚਰਚਿਤ ਬਿੱਲਾ ਕਤਲ ਕਾਂਡ ''ਚ ਦੋ ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ (ਸੁਮਿਤ) : ਕੋਟ ਖਾਲਸਾ ਦੇ ਬਹੁਚਰਚਿਤ ਬਿੱਲਾ ਕਤਲ ਕਾਂਡ ਮਾਮਲੇ ਵਿਚ ਪੁਲਸ ਨੇ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਦੋਸ਼ੀ ਬਿੱਲਾ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਸਨ ਜਿਸ 'ਤੇ ਬਿੱਲਾ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ, ਦੋਸ਼ੀਆਂ ਨੇ ਬਿੱਲਾ ਨੂੰ ਸਬਕ ਸਿਖਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਪੁਲਸ ਚਾਰ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ ਇਕ ਅੰਗਰੇਜ਼ ਨਾਮਕ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।
ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਹਥਿਆਰ ਅਤੇ ਦੋ ਪਹੀਆ ਵਾਹਨ ਬਰਾਮਦ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ 'ਤੇ ਪਹਿਲਾਂ ਵੀ ਕਤਲ ਦੇ ਦੋ ਮਾਮਲੇ ਦਰਜ ਹਨ। ਦੱਸਣਯੋਗ ਹੈ ਕਿ ਸੁੰਦਰ ਨਗਰ ਇਲਾਕੇ ਵਿਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਬਲਵਿੰਦਰ ਕੁਮਾਰ ਉਰਫ ਬਿੱਲਾ ਨੂੰ ਚਾਰ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਗੋਲੀਆਂ ਮਾਰ ਦਿੱਤੀਆਂ ਸਨ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ, ਚਾਰੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਬਿੱਲਾ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।


author

Gurminder Singh

Content Editor

Related News