ਕੇਜਰੀਵਾਲ ਦੀਆਂ ਗਾਰੰਟੀਆਂ ’ਤੇ ‘ਆਪ’ ਦੇ ਹੀ ਵਿਧਾਇਕਾਂ ਤੇ ਵਰਕਰਾਂ ਨੂੰ ਭਰੋਸਾ ਨਹੀਂ : ਮਜੀਠੀਆ
Sunday, Oct 03, 2021 - 06:05 PM (IST)
ਅੰਮ੍ਰਿਤਸਰ (ਛੀਨਾ): ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਵੰਨ-ਸੁਵੰਨੀਆ ਗਰੰਟੀਆਂ ਦੇਣ ’ਚ ਮਾਹਿਰ ਅਰਵਿੰਦ ਕੇਜਰੀਵਾਲ ਕੋਈ ਗਾਰੰਟੀ ਆਪਣੇ ਐਮ.ਪੀ. ਭਗਵੰਤ ਮਾਨ ਨੂੰ ਵੀ ਦੇ ਦੇਵੇ ਉਹ ਤਾਂ ਵਿਚਾਰਾਂ ਪੂਰੀ ਤਰਾਂ ਨਾਲ ਡੋਲਿਆ ਪਿਆ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ਦੀ ਅਗਵਾਈ ’ਚ ਸਰਦਾਰ ਐਵਨਿਊ ਵਿਖੇ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਨੌਜਵਾਨ ਕਿਸਾਨ ਆਗੂ ਦੀ ਮੌਤ
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਣੀ ’ਚ ਵੱਡਾ ਫਰਕ ਹੈ ਉਹ ਤਾਂ ਦਿੱਲੀ ਵਾਸੀਆਂ ਨੂੰ ਵੀ ਸਿਹਤ ਸਹੂਲਤਾਂ ਸਮੇਤ ਕਈ ਤਰ੍ਹਾਂ ਦੀਆ ਗਾਰੰਟੀਆਂ ਦਿੰਦਾ ਰਿਹਾ ਹੈ ਜਦਕਿ ਸੱਚਾਈ ਤਾਂ ਇਹ ਹੈ ਕਿ ਜਦੋਂ ਦਿੱਲੀ ਵਾਸੀ ਕੋਵਿਡ ਦੀ ਲਪੇਟ ’ਚ ਆਏ ਤਾਂ ਬਹੁਤ ਸਾਰੇ ਲੋਕਾਂ ਨੂੰ ਗਵਾਂਢੀ ਰਾਜਾਂ ’ਚੋਂ ਇਲਾਜ ਕਰਵਾ ਕੇ ਆਪਣੀਆਂ ਜਾਨਾਂ ਬਚਾਉਣੀਆਂ ਪਈਆਂ। ਦਿੱਲੀ ਦੇ ਹਸਪਤਾਲਾਂ ’ਚ ਨਾ ਤਾਂ ਪੂਰੇ ਬੈੱਡ ਸਨ ਅਤੇ ਨਾ ਹੀ ਲੋੜ ਅਨੁਸਾਰ ਆਕਸੀਜਨ ਦਾ ਹੀ ਪ੍ਰਬੰਧ ਕੀਤਾ ਗਿਆ ਸੀ। ਮਜੀਠੀਆ ਨੇ ਕਿਹਾ ਕਿ ਚੋਣਾਂ ਨੇੜੇ ਆਉਣ ’ਤੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਗਾਰੰਟੀਆਂ ਦੇਣ ਵਾਲੇ ਕੇਜਰੀਵਾਲ ’ਤੇ ਖੁਦ ਆਮ ਆਦਮੀ ਪਾਰਟੀ ਦੇ ਹੀ ਵਿਧਾਇਕਾਂ ਤੇ ਵਰਕਰਾਂ ਨੂੰ ਕੋਈ ਭਰੋਸਾ ਨਹੀ। ਇਸ ਮੌਕੇ ’ਤੇ ਅਮਨਦੀਪ ਸਿੰਘ ਬੋਪਾਰਾਏ ਨੇ ਬਿਕਰਮ ਸਿੰਘ ਮਜੀਠੀਆ ਤੇ ਅਨਿਲ ਜੋਸ਼ੀ (ਦੋਵੇਂ) ਸਾਬਕਾ ਮੰਤਰੀ ਅਤੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਸਨਮਾਨਤ ਵੀ ਕੀਤਾ। ਇਸ ਸਮੇਂ ਗੁਰਰਾਜਵੀਰ ਸਿੰਘ ਬੋਪਾਰਾਏ, ਡਾ.ਗੁਰਕੀਰਤ ਸਿੰਘ, ਗੁਰਸਿਮਰ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ, ਭੁਪਿੰਦਰ ਸਿੰਘ ਤੁੰਗ, ਜੇ.ਪੀ.ਸਿੰਘ, ਜਗਜੀਤ ਸਿੰਘ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਾਂਗਰਸ 'ਤੇ ਨਿਸ਼ਾਨਾ, ਪਿਛਲੇ ਸਾਢੇ ਚਾਰ ਸਾਲਾਂ ’ਚ ਕੁੱਝ ਨਹੀਂ ਕੀਤਾ