ਮਜੀਠੀਆ ਤੋਂ ਸੁਣੇ ਕਿਵੇਂ ਗੱਡੀ ਹੋਈ ਹਾਦਸੇ ਦਾ ਸ਼ਿਕਾਰ

Thursday, Oct 10, 2019 - 05:44 PM (IST)

ਮਜੀਠੀਆ ਤੋਂ ਸੁਣੇ ਕਿਵੇਂ ਗੱਡੀ ਹੋਈ ਹਾਦਸੇ ਦਾ ਸ਼ਿਕਾਰ

ਜਲੰਧਰ— ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਨਾਲ ਵਾਪਰੇ ਹਾਦਸੇ 'ਚ ਇਕ ਦੀ ਮੌਤ ਹੋਣ 'ਤੇ ਮਜੀਠੀਆ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਾਦਸੇ ਕਿਸੇ ਨੂੰ ਦੱਸ ਕੇ ਨਹੀਂ ਵਾਪਰਦੇ, ਪਰ ਇੰਨਾ ਹਾਦਸਿਆਂ 'ਚ ਤੁਹਾਡੇ ਆਪਣਿਆਂ ਦਾ ਸਾਥ ਛੁੱਟ ਜਾਣ ਦੀ ਤਕਲੀਫ ਬਿਆਨ ਨਹੀਂ ਕੀਤੀ ਜਾ ਸਕਦੀ। ਹਾਦਸੇ ਬਾਰੇ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੱਲ੍ਹ ਰਾਤ ਤਕਰੀਬਨ 1.30 ਵਜੇ ਦੇ ਕਰੀਬ ਜਲੰਧਰ ਤੋਂ ਮੁਕਤਸਰ ਵਾਪਸ ਪਰਤਦੇ ਸਮੇਂ, ਮੋਗਾ-ਬਾਘਾਪੁਰਾਣਾ ਬਾਈਪਾਸ ਦੇ ਨਜ਼ਦੀਕ ਸਾਡੀ ਗੱਡੀ ਦੇ ਪਿੱਛੇ ਚੱਲ ਰਹੀ ਇਨੋਵਾ ਕਾਰ ਦੇ ਟਰੱਕ ਨਾਲ ਟਕਰਾਏ ਜਾਣ 'ਤੇ ਭਿਆਨਕ ਹਾਦਸਾ ਵਾਪਰ ਗਿਆ। 

PunjabKesariਜ਼ਖਮੀਆਂ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ਼ ਹਨ ਪਰ ਬੜੇ ਅਫਸੋਸ ਨਾਲ ਦੱਸ ਰਿਹਾ ਹਾਂ ਕਿ ਮੇਰੇ ਸੀ. ਆਈ. ਐੱਸ. ਐੱਫ. ਦੇ ਸੁਰੱਖਿਆ ਗਾਰਡ ਅਤੇ ਅਜੀਜ਼ ਦੋਸਤ ਗੁੱਡੂ ਕੁਮਾਰ ਇਸ ਹਾਦਸੇ 'ਚ ਸਦਾ ਲਈ ਸਾਥੋਂ ਦੂਰ ਹੋ ਗਏ। ਵਾਹਿਗੁਰੂ ਮੇਰੇ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਇਸ ਦੁੱਖ ਦੀ ਘੜੀ 'ਚ ਮੈਂ ਪੂਰੇ ਪਰਿਵਾਰ ਦੇ ਨਾਲ ਖੜ੍ਹਾ ਹਾਂ। ਗੁੱਡੂ ਕੁਮਾਰ ਮੇਰੇ ਲਈ ਪਰਿਵਾਰਕ ਮੈਂਬਰ ਵਾਂਗ ਸੀ ਅਤੇ ਆਪਣੇ ਕੰਮ ਪ੍ਰਤੀ ਬੇਹੱਦ ਇਮਾਨਦਾਰ, ਉਸ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ।


author

shivani attri

Content Editor

Related News