ਮਜੀਠੀਆ ਨੇ ਪੈਰਾਂ ਹੇਠ ਰੋਲ੍ਹੀਆਂ ਸਿੱਧੂ-ਬਾਜਵਾ ਦੀਆਂ ਤਸਵੀਰਾਂ
Monday, Feb 18, 2019 - 11:40 AM (IST)
ਚੰਡੀਗੜ੍ਹ (ਰਵਿੰਦਰ) : ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਾਕਿਸਤਾਨ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਜੀਠੀਆ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੀ ਚਮਚਾਗਿਰੀ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਪਾਕਿ ਫੌਜ ਮੁਖੀ ਨੂੰ ਪੰਜਾਬ ਨਹੀਂ ਵੜਨ ਦਿਆਂਗੇ ਤੇ ਦੂਜੇ ਪਾਸੇ ਉਨ੍ਹਾਂ ਦਾ ਹੀ ਵਜ਼ੀਰ ਪਾਕਿ ਫੌਜ ਮੁਖੀ ਨੂੰ ਜੱਫੀਆਂ ਪਾ ਰਿਹਾ ਹੈ, ਜੋ ਕਿ ਦੇਸ਼ ਦੀ ਜਨਤਾ ਨਾਲ ਸਰਾਸਰ ਧੋਖੇਬਾਜ਼ੀ ਹੈ। ਅਕਾਲੀਆਂ ਦੇ ਇਸ ਪ੍ਰਦਰਸ਼ਨ ਦੌਰਾਨ ਮਜੀਠੀਆ ਨੇ ਸਿੱਧੂ-ਬਾਜਵਾ ਦੀਆਂ ਤਸਵੀਰਾਂ ਆਪਣੇ ਪੈਰਾਂ ਹੇਠ ਰੋਲ੍ਹਦਿਆਂ ਅਗਨੀਂ ਭੇਂਟ ਕੀਤੀਆਂ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ।