SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ 'ਤੇ ਵਰ੍ਹੇ ਬਿਕਰਮ ਮਜੀਠੀਆ, ਪੁੱਛੇ ਇਹ ਸਵਾਲ

Saturday, Oct 29, 2022 - 07:58 PM (IST)

SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ 'ਤੇ ਵਰ੍ਹੇ ਬਿਕਰਮ ਮਜੀਠੀਆ, ਪੁੱਛੇ ਇਹ ਸਵਾਲ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਅਤੇ ਖ਼ੁਦ ਦੇ ਉਸ ਚੋਣ ਲੜਨ ਦੇ ਬਿਆਨ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਬੀਬੀ ਜਗੀਰ ਕੌਰ ਇਹ ਦੱਸਣ ਕਿ ਜਦ ਉਹ ਪਿਛਲੇ ਸਮੇਂ 'ਚ ਪ੍ਰਧਾਨ ਬਣੇ ਸਨ ਤਾਂ ਕਿ ਲਿਫ਼ਾਫ਼ਾ ਪ੍ਰਥਾ ਚਲ ਰਹੀ ਸੀ।  ਬਟਾਲਾ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਪਿੰਡ ਲੋਧੀਨੰਗਲ ਪੋਹਹੇ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਸਭ ਮੈਂਬਰਾਂ ਦੀ ਸਹਿਮਤੀ ਨਾਲ ਹੀ ਤਹਿ ਹੁੰਦਾ ਹੈ।

ਇਹ ਵੀ ਪੜ੍ਹੋ : ਝੋਨੇ ਦੀ ਖ਼ਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ, ਕਿਸਾਨਾਂ ਨੂੰ 15000 ਕਰੋੜ ਤੋਂ ਵੱਧ ਰਾਸ਼ੀ ਕੀਤੀ ਜਾਰੀ : ਕਟਾਰੂਚੱਕ

ਲਿਫ਼ਾਫ਼ੇ ਵਾਲੇ ਪ੍ਰਧਾਨ ਵਾਲੀ ਧਾਰਨਾ ਹੀ ਗ਼ਲਤ ਬਿਆਨਬਾਜ਼ੀ ਹੈ। ਉਹਨਾਂ ਕਿਹਾ ਕਿ ਜੋ ਬਿਆਨ ਬੀਬੀ ਜਗੀਰ ਕੌਰ ਦੇ ਰਹੇ ਹਨ ਉਹ ਕਿਸ ਦੇ ਇਸ਼ਾਰੇ 'ਤੇ ਦੇ ਰਹੇ ਹਨ ਉਹ ਉਹਨਾਂ ਨੂੰ ਪਤਾ ਹੋਵੇਗਾ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਇਸ ਵਾਰ ਵੀ ਜੋ ਪ੍ਰਧਾਨ ਹੋਣ ਜਾ ਰਿਹਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਤਹਿ ਹੋਵੇਗਾ ਅਤੇ 9 ਤਾਰੀਖ ਨੂੰ ਇਹ ਸਭ ਨੂੰ ਸਾਫ਼ ਹੋ ਜਾਵੇਗਾ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਬੰਦੀ ਸਿੰਘਾਂ ਦਾ ਮੁੱਦਾ ਅਹਿਮ ਹੈ। ਪਹਿਲੀ ਨਵੰਬਰ ਨੂੰ ਭਾਈ ਰਾਜੋਆਣਾ ਦੇ ਕੇਸ ਦੀ ਸੁਣਵਾਈ ਹੈ ਅਤੇ ਉਹ ਸਭ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਹੱਕ ਲਈ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਨ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਨੂੰ ਆਪਣਾ ਮੈਗਜ਼ੀਨ ਕੱਢਣ ਦੇ ਦਿੱਤੇ ਹੁਕਮ

ਉਹਨਾਂ ਕਿਹਾ ਕਿ ਕੇਂਦਰ ਹੋਰਨਾਂ ਮਾਮਲਿਆਂ 'ਚ ਕੁਝ ਹੋਰ ਫੈਸਲੇ ਅਤੇ ਬੰਦੀ ਸਿੰਘਾਂ ਪ੍ਰਤੀ ਕੜਾ ਰੁੱਖ ਲੈ ਬੈਠੀ ਹੈ ਅਤੇ ਉਹ ਦੂਹਰਾ ਮਾਪਦੰਡ ਛੱਡ ਬੰਦੀ ਸਿੰਘਾਂ ਦੇ ਹੱਕ 'ਚ ਫੈਸਲਾ ਕਰੇ। ਰਾਮ ਰਹੀਮ ਦੀ ਪੈਰੋਲ ਮਾਮਲੇ 'ਤੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਦ ਚੋਣਾਂ ਆਉਂਦੀਆਂ ਹਨ ਤਾ ਉਸਨੂੰ ਪੈਰੋਲ ਮਿਲ ਜਾਂਦੀ ਹੈ ਅਤੇ ਇਹ ਮੌਜੂਦਾ ਹਰਿਆਣਾ ਸਰਕਾਰ ਦਾ ਜੋ ਰੁਖ਼ ਰਾਮ ਰਹੀਮ ਪ੍ਰਤੀ ਹੈ ਉਹ ਗ਼ਲਤ ਹੈ ਅਤੇ ਸਰਕਾਰ 'ਤੇ ਸਵਾਲ ਉਠਦੇ ਹਨ। 


author

Mandeep Singh

Content Editor

Related News