ਬਿਕਰਮ ਮਜੀਠੀਆ ਨੂੰ ਫੇਸਬੁਕ ''ਤੇ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ

12/29/2019 6:38:55 PM

ਬਠਿੰਡਾ (ਪਰਮਿੰਦਰ) : ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਫੇਸਬੁਕ 'ਤੇ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਸ ਨੇ ਬਠਿੰਡਾ ਦੇ ਪਿੰਡ ਪੂਹਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ 'ਜੱਸ ਪੂਹਲਾ ਵਾਲਾ' ਨਾਮ ਦੀ ਫੇਸਬੁਕ ਆਈ. ਡੀ. 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਦਿੱਤੀ ਸੀ। ਅਕਾਲੀ ਆਗੂ ਨੂੰ ਧਮਕੀ ਦਿੰਦੇ ਹੋਏ ਲਿਖਿਆ ਗਿਆ ਸੀ ਕਿ 'ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਲਿਆ ਹੈ। ਹੁਣ ਤੱਕ ਅਸੀਂ ਚੁੱਪ ਸੀ ਹੁਣ ਤੇਰਾ ਨੰਬਰ ਲੱਗੂ। 

ਮਿਲੀ ਜਾਣਕਾਰੀ ਮੁਤਾਬਕ ਸਾਈਬਰ ਸੈੱਲ ਨੇ ਧਮਕੀ ਭਰੀ ਪੋਸਟ ਪਾਉਣ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਬੀਤੀ ਸ਼ਾਮ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਕਤ ਫੇਸ ਬੁੱਕ ਅਕਾਊਂਟ ਉੱਪਰ ਸੁੱਖਾ ਕਾਹਲਵਾਂ ਦੀ ਤਸਵੀਰ ਲਗਾ ਕੇ 'ਜੱਸ ਪੂਹਲਾ ਵਾਲਾ' ਲਿਖਿਆ ਹੋਇਆ ਹੈ ਜਦਕਿ ਹੇਠਾਂ 'ਜਸ ਬਠਿੰਡਾ ਵਾਲਾ', 'ਸੁੱਖਾ ਕਾਹਲਵਾਂ ਗਰੁੱਪ' ਲਿਖਿਆ ਹੋਇਆ ਹੈ। ਪੰਜਾਬ ਪੁਲਸ ਦਾ ਸਾਈਬਰ ਕਰਾਇਮ ਸੈੱਲ ਪਿਛਲੇ ਦੋ ਦਿਨ ਤੋਂ ਇਸ ਬਾਰੇ ਪਤਾ ਲਗਾ ਰਿਹਾ ਸੀ। ਆਖਿਰ ਪੁਲਸ ਨੇ ਧਮਕੀ ਦੇਣ ਵਾਲੇ ਉਕਤ ਨੌਜਵਾਨ ਨੂੰ ਪਿੰਡ ਪੂਹਲਾ ਵਿਚੋਂ ਹਿਰਾਸਤ ਵਿਚ ਲੈ ਲਿਆ ਹੈ। ਥਾਣਾ ਨਥਾਣਾ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਇਹ ਮਾਮਲਾ ਸਾਈਬਰ ਸੈੱਲ ਦੇਖ ਰਿਹਾ ਹੈ।

ਉਧਰ ਮਜੀਠੀਆ ਨੇ ਗੈਂਗਸਟਰਾਂ ਵਲੋਂ ਮਿਲ ਰਹੀਆਂ ਧਮਕੀਆਂ ਅਤੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਸ਼ਿਕਾਇਤ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵੀ ਕੀਤੀ ਸੀ। ਜਿਸ ਤੋਂ ਬਾਅਦ ਪੁਲਸ ਵਿਭਾਗ ਵਲੋਂ ਮਜੀਠੀਆ ਦੀ ਸੁਰੱਖਿਆ 'ਚ ਵਾਧਾ ਕਰ ਦਿੱਤਾ ਗਿਆ।


Gurminder Singh

Content Editor

Related News