'ਜੇਲ੍ਹ 'ਚ ਤਾਂ ਨਜ਼ਾਰਾ ਹੀ ਬਾਹਲਾ', ਮਜੀਠੀਆ ਨੇ ਸਟੇਜ 'ਤੇ ਖੜ੍ਹੇ ਹੋ ਕੇ ਦੱਸਿਆ ਕਿਵੇਂ ਬੀਤੇ ਦਿਨ

Friday, Aug 19, 2022 - 11:51 AM (IST)

'ਜੇਲ੍ਹ 'ਚ ਤਾਂ ਨਜ਼ਾਰਾ ਹੀ ਬਾਹਲਾ', ਮਜੀਠੀਆ ਨੇ ਸਟੇਜ 'ਤੇ ਖੜ੍ਹੇ ਹੋ ਕੇ ਦੱਸਿਆ ਕਿਵੇਂ ਬੀਤੇ ਦਿਨ

ਬਾਬਾ ਬਕਾਲਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ 5-6 ਮਹੀਨੇ ਜੇਲ੍ਹ 'ਚ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ ਜੇਲ੍ਹ 'ਚ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸਨ। ਮਜੀਠੀਆ ਨੇ ਕਿਹਾ ਕਿ ਜਦੋਂ ਉਹ ਜੇਲ੍ਹ 'ਚ ਬੰਦ ਸਨ ਤਾਂ ਵੇਲੇ ਸਿਰ ਸੌਂ ਜਾਂਦੇ ਸਨ ਅਤੇ ਫਿਰ ਅੰਮ੍ਰਿਤ ਵੇਲੇ ਉੱਠ ਜਾਂਦੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ

ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਗੁਰੂ ਸਾਹਿਬ ਨੇ ਖੁੱਲ੍ਹਾ ਨਾਮ ਜਪਾਇਆ। ਉਨ੍ਹਾਂ ਕਿਹਾ ਕਿ ਜਿੰਨੀ ਚੜ੍ਹਦੀ ਕਲਾ ਉਨ੍ਹਾਂ ਦੀ ਜੇਲ੍ਹ 'ਚ ਹੋ ਗਈ, ਉਸ ਦਾ ਨਜ਼ਾਰਾ ਹੀ ਵੱਖਰਾ ਹੋ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ 'ਚ ਨਜ਼ਾਰਾ ਹੀ ਬਾਹਲਾ ਹੈ ਪਰ ਸਿਰਫ ਉਦੋਂ ਜਦੋਂ ਪਰਮਾਤਮਾ ਦਾ ਨਾਮ ਜੱਪਣਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ ਬੱਚਾ ਚੁੱਕ ਲੈ ਗਏ ਬਦਮਾਸ਼

ਇਸ ਮੌਕੇ ਉਨ੍ਹਾਂ ਨੇ ਸਾਬਕਾ ਕਾਂਗਰਸ ਸਰਕਾਰ 'ਤੇ ਵੀ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਐੱਨ. ਡੀ. ਪੀ. ਐੱਸ. ਦਾ ਪਰਚਾ ਉਨ੍ਹਾਂ 'ਤੇ ਦਿੱਤਾ ਸੀ। ਉਨ੍ਹਾਂ ਨੇ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਵੀ ਰਗੜੇ ਲਾਏ। ਮਜੀਠੀਆ ਨੇ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ 'ਤੇ ਬਹੁਤ ਮਿਹਰ ਕੀਤੀ ਹੈ ਅਤੇ ਇਸ ਗੱਲ ਦੀ ਉਨ੍ਹਾਂ ਨੂੰ ਬੜੀ ਖ਼ੁਸ਼ੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News