ਵੱਡੀ ਖ਼ਬਰ : ਮੋਹਾਲੀ ਅਦਾਲਤ 'ਚ 'ਬਿਕਰਮ ਮਜੀਠੀਆ' ਨੇ ਕੀਤਾ ਆਤਮ-ਸਮਰਪਣ
Thursday, Feb 24, 2022 - 11:33 AM (IST)
ਮੋਹਾਲੀ : ਡਰੱਗਜ਼ ਕੇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੁੱਧਵਾਰ ਨੂੰ ਮੋਹਾਲੀ ਅਦਾਲਤ 'ਚ ਆਤਮ-ਸਮਰਪਣ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ 'ਚ ਮਜੀਠੀਆ ਨੂੰ ਦਿੱਤੀ ਰਾਹਤ ਅੱਜ ਖ਼ਤਮ ਹੋ ਗਈ ਹੈ, ਜਿਸ ਤੋਂ ਬਾਅਦ ਉਹ ਮੋਹਾਲੀ ਦੀ ਅਦਾਲਤ 'ਚ ਸਰੰਡਰ ਕਰਨ ਪੁੱਜੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਾਰਚ ਮਹੀਨੇ ਬਣਨ ਵਾਲੀ ਸਰਕਾਰ ਲਈ ਖੜ੍ਹੀ ਹੋਵੇਗੀ ਆਫ਼ਤ, ਜਾਣੋ ਕਾਰਨ
ਇਹ ਵੀ ਦੱਸ ਦੇਈਏ ਕਿ ਮਜੀਠੀਆ ਖ਼ਿਲਾਫ਼ ਮੋਹਾਲੀ ਦੀ ਬ੍ਰਾਂਚ 'ਚ ਅੰਤਰਰਾਸ਼ਟਰੀ ਡਰੱਗ ਤਸਕਰਾਂ ਨਾਲ ਗੰਢ-ਤੁੱਪ ਦਾ ਦੋਸ਼ ਹੈ। ਇਸ ਮਾਮਲੇ 'ਚ ਜ਼ਮਾਨਤ ਨਾ ਮਿਲਣ 'ਤੇ ਸੁਪਰੀਮ ਕੋਰਟ ਨੇ ਚੋਣ ਲੜਨ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਸੀ ਤਾਂ ਜੋ ਉਹ ਵਿਧਾਨ ਸਭਾ ਚੋਣਾਂ ਲੜ ਸਕਣ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖ਼ਤਮ ਹੋਇਆ 'ਬਿਜਲੀ ਸੰਕਟ', ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ
ਮਜੀਠੀਆ ਨੇ ਕੀਤਾ ਸੀ ਸੁਪਰੀਮ ਕੋਰਟ ਦਾ ਰੁਖ
ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਅਦਾਲਤ 'ਚ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ, ਜੋ ਖਾਰਜ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇੱਥੇ ਕੁੱਝ ਦਿਨਾਂ ਦੀ ਅੰਤਰਿਮ ਰਾਹਤ ਮਿਲਣ ਮਗਰੋਂ ਉਨ੍ਹਾਂ ਦੀ ਪਟੀਸ਼ਨ ਖਾਰਜ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ 24 ਫਰਵਰੀ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਸੀ, ਜੋ ਕਿ ਅੱਜ ਖ਼ਤਮ ਹੋ ਗਈ। ਇਸ ਦੇ ਕਾਰਨ ਹੀ ਬਿਕਰਮ ਮਜੀਠੀਆ ਨੇ ਅੱਜ ਮੋਹਾਲੀ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : 'ਆਮ ਆਦਮੀ ਪਾਰਟੀ' ਨੂੰ ਦਿੱਲੀ ਮਗਰੋਂ ਪੰਜਾਬ ਤੋਂ ਮਿਲੇਗੀ ਰਾਜ ਸਭਾ 'ਚ ਐਂਟਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ